FacebookTwitterg+Mail

ਫਰਿਜ਼ਨੋ 'ਚ 20 ਮਈ ਨੂੰ ਪੈਣਗੀਆਂ 'ਪੰਜਾਬੀ ਵਿਰਸਾ' ਸ਼ੋਅ ਦੀਆਂ ਧਮਾਲਾਂ

fresno punjabi virsa
19 May, 2018 03:33:04 PM

ਫਰਿਜ਼ਨੋ,( ਰਾਜ ਗੋਗਨਾ )— ਪੰਜਾਬੀਅਤ ਦਾ ਮਾਣ 'ਪੰਜਾਬੀ ਵਿਰਸਾ' ਫਰਿਜ਼ਨੋ ਵਿਖੇ 20 ਮਈ, 2018 ਨੂੰ ਰੋਡਿੰਗ ਪਾਰਕ ਵਿਖੇ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ 1 ਵਜੇ ਤੋਂ 6 ਵਜੇ ਤੱਕ ਹੋਣ ਜਾ ਰਿਹਾ ਹੈ। ਇਸ ਪਰਿਵਾਰਕ ਸ਼ੋਅ ਵਿੱਚ ਸਾਫ-ਸੁਥਰੀ ਸੱਭਿਆਚਾਰਕ ਗਾਇਕੀ ਦੇ ਰੰਗ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਮਿਲ ਕੇ ਬਿਖੇਰਨਗੇ। ਪੰਜਾਬੀ ਗੀਤਕਾਰੀ ਵਿੱਚ ਕਲਮ ਦੇ ਧਨੀ ਲੋਕ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਆਪ ਸਭ ਨਾਲ ਸ਼ਾਇਰੀ, ਕਵਿਤਾਵਾਂ ਅਤੇ ਗੀਤਾਂ ਦੀ ਸਾਂਝ ਪਾਉਣਗੇ। ਇਸ ਸ਼ੋਅ ਦੀ ਕੋਈ ਟਿਕਟ ਨਹੀਂ ਪਰ ਸਕਿਓਰਿਟੀ ਦੇ ਪ੍ਰਬੰਧ ਸਖਤ ਹੋਣਗੇ। ਸਮੂਹ ਭਾਈਚਾਰੇ ਨੂੰ ਇਸ ਪਰਿਵਾਰਕ ਸ਼ੋਅ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਵਿਰਸਾ 2018 ਦੇ ਸ਼ੋਅ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਗਏ ਹਨ। ਹੁਣ ਤਕ ਅਟਲਾਂਟਾ, ਫਿਲਾਡੇਲਫੀਆ, ਸਨੀਵੇਲ, ਸੈਕਰਾਮੈਟੋ ਵਿਖੇ ਸ਼ੋਅਜ਼ ਕਰਵਾਏ ਜਾ ਚੁੱਕੇ ਹਨ, ਜਿਸ 'ਚ ਪੰਜਾਬੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਸੰਬੰਧੀ ਅਜੇ ਹੋਰ ਪ੍ਰੋਗਰਾਮ ਹੋਣੇ ਹਨ। ਉਮੀਦ ਹੈ ਕਿ ਇਸ ਵਾਰ ਦਾ ਇਹ ਸ਼ੋਅ ਅਮਰੀਕਾ 'ਚ ਖਾਸ ਪਛਾਣ ਬਣਾਵੇਗਾ।


Tags: Punjabi Virsa ਫਰਿਜ਼ਨੋ Fresno ਪੰਜਾਬੀ ਵਿਰਸਾ

Edited By

Lalita

Lalita is News Editor at Jagbani.