FacebookTwitterg+Mail

ਮੈਲਬੋਰਨ 'ਚ 20 ਨੂੰ ਧਮਾਲਾਂ ਪਾਉਣਗੇ ਗੁਰਦਾਸ ਮਾਨ

gurdas maan
16 May, 2018 03:21:22 PM

ਮੈਲਬੋਰਨ  (ਮਨਦੀਪ ਸੈਣੀ)- ਕ੍ਰਿਏਟਿਵ ਈਵੈਂਟਸ ਅਤੇ ਸਹਿਯੋਗੀਆਂ ਵਲੋਂ 20 ਮਈ ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਸ਼ੋਅ ਮੈਲਬੋਰਨ ਕਨਵੈਨਸ਼ਨ ਹਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦੱਸਿਆ ਕਿ ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਚਾਰ ਸਾਲ ਬਾਅਦ ਮੈਲਬੋਰਨ 'ਚ ਆਪਣੇ ਗੀਤਾਂ ਦੀ ਛਹਿਬਰ ਲਾਉਣ ਜਾ ਰਹੇ ਹਨ, ਜਿਸ ਕਰਕੇ ਸਮੂਹ ਸੰਗੀਤ ਪ੍ਰੇਮੀਆਂ 'ਚ ਖਾਸ ਉਤਸਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਣਨ ਲਈ ਉਤਾਵਲੇ ਹਨ। ਆਸਟਰੇਲੀਆ-ਨਿਊਜ਼ੀਲੈਂਡ ਲੜੀ ਦੇ ਮੁੱਖ ਪ੍ਰਬੰਧਕ ਨਿਰਮਲ ਧਾਲੀਵਾਲ ਅਤੇ ਨਿੱਕ ਬਹਿਲ ਨੇ ਕੀਤੇ ਹੋਏ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਗੁਰਦਾਸ ਮਾਨ ਮੈਲਬੋਰਨ ਵਾਸੀਆਂ ਲਈ ਮਸ਼ਹੂਰ ਗੀਤਾਂ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਕਰਨਗੇ, ਜਿਸ ਨੂੰ ਦਰਸ਼ਕ ਲੰਮੇ ਸਮੇਂ ਤਕ ਯਾਦਾਂ 'ਚ ਤਾਜ਼ਾ ਰੱਖਣਗੇ।
 


Tags: gurdas maan melbournepunjabi singer ਮੈਲਬੋਰਨਗੁਰਦਾਸ ਮਾਨ

Edited By

Anuradha

Anuradha is News Editor at Jagbani.