FacebookTwitterg+Mail

ਦਿਲਜੀਤ ਦੋਸਾਂਝ ਦੇ ਸ਼ੋਅ 'ਚ ਪਹੁੰਚੇ ਹਰਜੀਤ ਸੱਜਣ ਅਤੇ ਕੌਂਸਲਰ ਗੁਰਪ੍ਰੀਤ ਢਿੱਲੋਂ (ਤਸਵੀਰਾਂ)

    1/7
28 May, 2017 11:52:41 AM

ਬਰੈਂਪਟਨ— ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਸਾਂਝ ਲੋਕਾਂ ਤੋਂ ਛਿਪੀ ਨਹੀਂ ਹੈ। ਭਾਰਤ ਆਏ ਸੱਜਣ ਦਿਲਜੀਤ ਨੂੰ ਮਿਲਣ ਲਈ ਉਸ ਦੇ 'ਰਾਈਜਿੰਗ ਸਟਾਰ' ਸ਼ੋਅ ਵਿਚ ਪਹੁੰਚੇ ਸਨ ਅਤੇ ਹੁਣ ਜਦੋਂ ਦਿਲਜੀਤ ਕੈਨੇਡਾ ਵਿਚ ਆਪਣੇ 'ਡ੍ਰੀਮ ਟੂਰ' ਸ਼ੋਅ ਦੇ ਸਿਲਸਿਲੇ ਵਿਚ ਹੈ ਤਾਂ ਹਰਜੀਤ ਸਿੰਘ ਸੱਜਣ ਨੇ ਬਰੈਂਪਟਨ ਵਿਖੇ ਆਯੋਜਿਤ ਸ਼ੋਅ ਵਿਚ ਵੀ ਉੱਚੇਚੇ ਤੌਰ 'ਤੇ ਸ਼ਿਰਕਤ ਕੀਤੀ। ਦਿਲਜੀਤ ਦੇ ਇਸ ਸ਼ੋਏ ਵਿਚ ਕੈਨੇਡਾ ਦੇ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਹਾਜ਼ਰੀ ਭਰੀ। ਸੱਜਣ ਨੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੂੰ ਸਨਮਾਨਤ ਵੀ ਕੀਤਾ।
ਇੱਥੇ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਕੈਨੇਡਾ ਵਿਚ ਡ੍ਰੀਮ ਟੂਰ ਸ਼ੋਅ ਲਗਾ ਰਿਹਾ ਹੈ। ਕੈਨੇਡਾ ਦੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਉਸ ਦੇ ਸ਼ੋਅਜ਼ ਵਿਚ ਸ਼ਮੂਲੀਅਤ ਕਰਕੇ ਇਨ੍ਹਾਂ ਨੂੰ ਸਫਲ ਬਣਾ ਰਹੇ ਹਨ।


Tags: ਦਿਲਜੀਤ ਦੋਸਾਂਝ ਹਰਜੀਤ ਸਿੰਘ ਸੱਜਣ Harjit Singh Sajjan gurpreet dhillon

About The Author

Kulvinder Mahi

Kulvinder Mahi is News Editor at Jagbani.