FacebookTwitterg+Mail

ਸੋਸ਼ਲ ਮੀਡੀਆ 'ਤੇ ਟਰੋਲ ਹੋਈ ਮਾਹਿਰਾ, ਬਚਾਅ ਲਈ ਅੱਗੇ ਆਇਆ ਇਹ ਪਾਕਿਸਤਾਨੀ ਐਕਟਰ

mahira khan
23 September, 2017 01:08:27 PM

ਨਵੀਂ ਦਿੱਲੀ (ਬਿਊਰੋ)— ਬੀਤੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨਾਲ ਮਾਹਿਰਾ ਖਾਨ ਦੀਆਂ ਕੁਝ ਤਸਵੀਰਾਂ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਇਸ ਤੋਂ ਬਾਅਦ ਤੋਂ ਮਾਹਿਰਾ ਟਰੋਲਰਜ਼ ਦੇ ਨਿਸ਼ਾਨੇ 'ਤੇ ਹੈ। ਉਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕੀਤੇ ਜਾ ਰਹੇ ਹਨ। ਇਸ ਮੁੱਦੇ 'ਤੇ ਹੁਣ ਅਲੀ ਜਫਰ ਨੇ ਮਾਹਿਰਾ ਦਾ ਬਚਾਅ ਕੀਤਾ ਹੈ।

Punjabi Bollywood Tadka

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਹੱਥ ਨਾਲ ਲਿਖੇ ਇੱਕ ਪੱਤਰ ਨੂੰ ਪੋਸਟ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਸਾਨੂੰ ਲੋਕਾਂ ਨੂੰ ਕੀ ਹੋ ਗਿਆ ਹੈ? ਕੀ ਅਸੀਂ ਸਾਰੀ ਸੰਵੇਦਨਸ਼ੀਲਤਾ ਖੋਹ ਦਿੱਤੀ ਹੈ? ਕੀ ਅਸੀਂ ਸਾਰੇ ਕੇਵਲ ਗਾਸਿਪ ਕਰਨ ਦੇ ਮਤਲਬ ਤੋਂ ਹਾਂ? ਆਦਮੀਆਂ ਦੀ ਤਰ੍ਹਾਂ ਮਹਿਲਾ ਨੂੰ ਆਪਣੀ ਮਰਜ਼ੀ ਨਾਲ ਜੀਉਣ ਦਾ ਹੱਕ ਹੈ। ਅਲੀ ਨੇ ਮਹਿਰਾ ਖਾਨ ਨੂੰ ਇਸ ਪੋਸਟ 'ਚ ਟੈਗ ਵੀ ਕੀਤਾ ਹੈ।

Punjabi Bollywood Tadka

ਮਾਹਿਰਾ ਦੀ ਰਣਬੀਰ ਦੇ ਨਾਲ ਜੋ ਤਸਵੀਰਾਂ ਵਾਇਰਲ ਹੋਈਆਂ ਹਨ। ਉਨ੍ਹਾਂ 'ਚ ਇੱਕ ਚਿੱਟੇ ਰੰਗ ਦੀ ਬੈਕਲੈੱਸ ਡਰੈੱਸ 'ਚ ਨਜ਼ਰ ਆ ਰਿਹਾ ਹੈ। ਰਣਬੀਰ ਨਾਲ ਸਿਗਰੇਟ ਪੀਂਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਪਾਕਿਸਤਾਨੀ ਯੂਜਰਸ ਨੇ ਕਾਫੀ ਕੜੇ ਅੰਦਾਜ਼ ਨਾਲ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਸਿਗਰੇਟ ਪੀਣਾ ਇਸਲਾਮ 'ਚ ਹਰਾਮ ਹੈ। ਮਾਹਿਰਾ ਅਜਿਹਾ ਕਿਸ ਤਰ੍ਹਾਂ ਕਰ ਸਕਦੀ ਹੈ। ਇੱਕ ਹੋਰ ਯੂਜਰ ਨੇ ਲਿਖਿਆ ਕਿ ਉਨ੍ਹਾਂ ਨੂੰ ਬਿਲਕੁਲ ਸ਼ਰਮ ਨਹੀਂ ਹੈ। ਕਿਸੇ ਨੇ ਉਨ੍ਹਾਂ ਦੀ ਡਰੈੱਸ 'ਤੇ ਇਤਰਾਜ਼ ਜਤਾਇਆ ਹੈ।

Punjabi Bollywood Tadka

ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਇਹ ਬਿਲਕੁਲ ਸਾਫ ਨਹੀਂ ਹੋ ਪਾਇਆ ਕਿ ਇਹ ਤਸਵੀਰਾਂ ਕਦੋ ਕਲਿਕ ਕੀਤੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਜੁਲਾਈ 'ਚ ਜਦੋਂ ਰਣਬੀਰ ਕਪੂਰ ਸੰਜੇ ਦੱਤ ਦੀ ਬਾਇਓਪਿਕ ਲਈ ਨਿਊਯਾਰਕ 'ਚ ਸਨ, ਇਹ ਤਸਵੀਰਾਂ ਉਸ ਸਮੇਂ ਦੀਆਂ ਹਨ।

ਉਸ ਸਮੇਂ ਮਾਹਿਰਾ ਵੀ ਕਿਸੇ ਕੰਮ ਦੇ ਸਿਲਸਿਲੇ 'ਚ ਨਿਊਯਾਰਕ ਸੀ।

ਉਸ ਦੌਰਾਨ ਦੋਹਾਂ ਨੇ ਕੁਝ ਸਮਾਂ ਇਕੱਠੇ ਵਤੀਤ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਮਾਰਚ 'ਚ ਉਹ ਦੁਬਈ 'ਚ ਇਕੱਠੇ ਨਜ਼ਰ ਆਏ ਸਨ।

 


Tags: Mahira Khan Ranbir Kapoor Ali Zafarsupport ਰਣਬੀਰ ਕਪੂਰ ਮਾਹਿਰਾ ਖਾਨ