FacebookTwitterg+Mail

ਵੌਟਫਰਡ (ਇੰਗਲੈਂਡ) 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ

manmohan waris
18 June, 2017 10:34:15 AM

ਲੰਡਨ— ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਵਾਰਿਸ ਭਰਾਵਾਂ ਦੁਆਰਾ ਕੀਤੇ ਜਾਂਦੇ 'ਪੰਜਾਬੀ ਵਿਰਸਾ' ਸ਼ੋਅਜ਼ ਦੀ ਲੜੀ ਦਾ ਇਹ ਲਗਾਤਾਰ 14ਵਾਂ ਸਾਲ ਹੈ ਤੇ ਮੌਜੂਦਾ ਸਮੇਂ ਪੰਜਾਬੀ ਵਿਰਸਾ ਸ਼ੋਆਂ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ। ਇਹ ਸਭ ਵਾਰਿਸ ਭਰਾਵਾਂ ਦੁਆਰਾ ਇਗਲੈਂਡ ਦੇ ਸ਼ਹਿਰ ਵੌਟਫਰਡ ਨੇੜੇ ਲੰਡਨ ਦੇ ਵੌਟਫਰਡ ਕੌਲਸੀਅਮ 'ਚ ਹੋਏ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਕਿਹਾ ਕਿ ਇਸ ਸ਼ੋਅ ਦੀ ਖਾਸੀਅਤ ਇਹ ਸੀ ਕਿ ਦਰਸ਼ਕ ਬਹੁਤ ਵੱਡੀ ਗਿਣਤੀ 'ਚ ਆਪਣੇ ਪਰਿਵਾਰਾਂ ਨਾਲ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸ਼ੋਅ ਨੂੰ ਗਰੇਸ ਇੰਟਰਟੇਨਰਜ਼ ਅਤੇ ਪਾਪਾਜੌਏ ਰਿਕਾਰਡਜ਼ ਦੇ ਸੁਮੰਤ ਬਹਿਲ, ਜਸਪਾਲ ਬਾਹੜਾ ਤੇ ਹਰਪ੍ਰੀਤ ਸਿੰਘ ਗੰਢੋਕ ਵਲੋਂ ਕਰਵਾਇਆ ਗਿਆ।

Punjabi Bollywood Tadka
ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰ ਸਰੋਤਿਆਂ ਨੂੰ ਤੂੰਬੀ ਦੀ ਧੁੰਨ ਨਾਲ ਮੰਤਰ ਮੁਗਧ ਕੀਤਾ ਤੇ ਫਿਰ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਨ ਦੇ ਨਾਲ ਆਪਣਾ ਨਵਾਂ ਗੀਤ ਗਾਇਆ। ਫਿਰ ਵਾਰੀ ਆਈ ਕਮਲ ਹੀਰ ਦੀ। ਉਸ ਨੇ ਉੱਤੋਥਲੀ ਆਪਣੇ ਗੀਤਾਂ ਨਾਲ ਮਾਹੌਲ ਸਿਖਰ 'ਤੇ ਪਹੁੰਚਾ ਦਿੱਤਾ। ਪ੍ਰੋਗਰਾਮ ਦੇ ਅਖੀਰ 'ਚ ਪਿਛਲੇ ਦੋ ਦਹਾਕਿਆਂ ਤੋਂ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਰਹੇ ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਚੀਨਾ ਜੱਟ ਦਾ ਬਨੇਰੇ ਤੇ' ਗੀਤ ਸਮੇਤ ਨਵੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸ਼ੋਅ ਦੇ ਮੁੱਖ ਮਹਿਮਾਨ ਮਨਵੀਰ ਸਿੰਘ ਚੰਨੀ, ਐੱਮ. ਡੀ. ਸਿਟੀ ਗਰੁੱਪ, ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ , ਪਿੰਦੂ ਜੌਹਲ, ਅਮਰਜੀਤ ਸਿੰਘ ਧਾਮੀ ਤੇ ਟੋਨੀ ਬੈਂਸ ਵਿਸ਼ੇਸ਼ ਰੂਪ 'ਚ ਹਾਜ਼ਰ ਸਨ।

Punjabi Bollywood Tadka


Tags: Punjabi SingerManmohan WarisPunjabi Virsa Englandਪੰਜਾਬੀ ਵਿਰਸਾਮਨਮੋਹਨ ਵਾਰਿਸ