FacebookTwitterg+Mail

ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਬ੍ਰਿਸਬੇਨ 'ਚ ਲਾਈਆਂ ਰੌਣਕਾਂ

preet harplal
03 July, 2017 04:17:14 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਬੀਤੇ ਦਿਨੀਂ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ 'ਦੇਸੀ ਸਵੈਗ' ਦੇ ਮੇਲੇ 'ਚ ਪ੍ਰੀਤ ਹਰਪਾਲ ਨੇ ਖੂਬ ਰੌਣਕਾਂ ਲਾਈਆਂ। ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਪੰਜਾਬੀ ਸੁਰਾਂ ਨਾਲ ਪ੍ਰੀਤ ਹਰਪਾਲ ਨੇ ਮੋਹ ਲਿਆ। ਪ੍ਰੀਤ ਹਰਪਾਲ ਨੇ ਇਸ ਕਦਰ ਮੇਲੇ 'ਚ ਰੌਣਕਾਂ ਲਾਈਆਂ ਕੀ ਮੇਲੇ 'ਚ ਮੌਜ਼ੂਦਾ ਸਰੋਤੇ ਨੱਚਣ ਨੂੰ ਮਜਬੂਰ ਹੋ ਗਏ। ਇਸ ਦੌਰਾਨ ਨਾਮੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਕਈ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। 


24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਹੋਏ 'ਦੇਸੀ ਸਵੈਗ' ਦਾ ਮੇਲਾ ਬੀਤੇ ਦਿਨ 2 ਜੁਲਾਈ ਨੂੰ ਬ੍ਰਿਸਬੇਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਦੇ ਮੇਲੇ ਇਨ੍ਹਾਂ ਤਰੀਕਾ ਨੂੰ ਹੋਣ ਜਾ ਰਹੇ ਹਨ। 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ। ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਜਾਂ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਖੁਸ਼ੀ ਦੇਣ ਲਈ ਪਹਿਲੀ ਵਾਰ 'ਦੇਸੀ ਸਵੈਗ' ਪ੍ਰੋਗਰਾਮ ਗਾਇਕੀ ਮੇਲਾ ਕਰਵਾਇਆ ਹੈ। ਇਸ ਪ੍ਰੋਗਰਾਮ ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਪੰਜਾਬੀ ਨਾਮੀ ਗਾਇਕ/ਗਾਇਕਾ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਨਜ਼ਰ ਆ ਰਹੇ ਹਨ।


Tags: Desi Swag Sunanda Sharma Preet Harplal Akhil AustrailaBrisbaneਪ੍ਰੀਤ ਹਰਪਾਲ