FacebookTwitterg+Mail

ਬ੍ਰਿਟੇਨ ਦੇ ਸ਼ਾਹੀ ਵਿਆਹ 'ਚ ਬਾਲੀਵੁੱਡ ਤੋਂ ਸਿਰਫ ਪ੍ਰਿਯੰਕਾ ਚੋਪੜਾ ਨੂੰ ਮਿਲਿਆ ਸੱਦਾ, ਵਜ੍ਹਾ ਹੈ ਬੇਹੱਦ ਖਾਸ

priyanka in meghan markle wedding
19 May, 2018 05:49:30 PM

ਮੁੰਬਈ (ਬਿਊਰੋ)— ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਬ੍ਰਿਟੇਨ ਦੇ ਸ਼ਾਹੀ ਵਿਆਹ 'ਤੇ ਹਨ ਪਰ ਭਾਰਤੀਆਂ ਦੀ ਦਿਲਚਸਪੀ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੀ ਰਾਇਲ ਵੈਡਿੰਗ ਤੋਂ ਜ਼ਿਆਦਾ ਪ੍ਰਿਯੰਕਾ ਚੋਪੜਾ 'ਚ ਹੈ।

Punjabi Bollywood Tadka

ਸਾਬਕਾ ਮਿਸ ਵਰਲਡ ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਇਕੱਲੀ ਅਜਿਹੀ ਅਦਾਕਾਰਾ ਹੈ, ਜੋ ਇਸ ਇਤਿਹਾਸਕ ਵਿਆਹ ਦੀ ਗਵਾਹ ਬਣੇਗੀ। ਉਨ੍ਹਾਂ ਨੂੰ ਇਸ ਵਿਆਹ ਦਾ ਖਾਸ ਸੱਦਾ ਮਿਲਿਆ ਹੈ ਅਤੇ ਉਹ ਲੰਡਨ ਪਹੁੰਚ ਵੀ ਚੁੱਕੀ ਹੈ। ਵਿਆਹ ਵਾਲੇ ਘਰ 'ਚ ਪ੍ਰਿਯੰਕਾ ਚੋਪੜਾ ਖੂਬ ਮਸਤੀ ਵੀ ਕਰ ਰਹੀ ਹੈ।

Punjabi Bollywood Tadka

ਉਨ੍ਹਾਂ ਨੇ ਇੰਸਟਾਗਰਾਮ 'ਤੇ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲਾੜੀ ਦੀਆਂ ਸਹੇਲੀਆਂ ਨਾਲ ਹਾਸਾ-ਮਖੌਲ ਕਰਦੀ ਦਿਖ ਰਹੀ ਹੈ। ਅਸਲ 'ਚ ਪ੍ਰਿਯੰਕਾ ਚੋਪੜਾ ਮੇਘਨ ਮਾਰਕਲ ਦੀ ਦੋਸਤ ਹੈ।

Punjabi Bollywood Tadka

ਇਹੀ ਵਜ੍ਹਾ ਹੈ ਕਿ ਹੁਣ ਜਦੋਂ ਅਦਾਕਾਰਾ ਮੇਘਨ ਮਾਰਕਲ ਬ੍ਰਿਟੇਨ ਦੇ ਪ੍ਰਿੰਸ ਹੈਰੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਤਾਂ ਉਨ੍ਹਾਂ ਨੇ ਆਪਣੀ ਭਾਰਤੀ ਸਹੇਲੀ ਨੂੰ ਵੀ ਇਨਵਾਈਟ ਕੀਤਾ ਹੈ। ਪ੍ਰਿਯੰਕਾ ਅਤੇ ਮੇਘਨ ਦੀ ਪਹਿਲੀ ਮੁਲਾਕਾਤ ਜਨਵਰੀ 2016 'ਚ ਇਕ ਇਵੈਂਟ ਦੌਰਾਨ ਹੋਈ ਸੀ।

Punjabi Bollywood Tadka

ਇਸ ਫੰਕਸ਼ਨ 'ਚ ਟੀ. ਵੀ. ਅਭਿਨੇਤਰੀਆਂ ਸ਼ਾਮਲ ਹੋਈਆਂ ਸਨ। ਉਸ ਸਮੇਂ ਪ੍ਰਿਯੰਕਾ 'ਕਵਾਂਟਿਕੋ' 'ਚ ਕੰਮ ਕਰ ਰਹੀ ਸੀ। ਇਸ ਇਵੈਂਟ 'ਚ ਹੋਈ ਮੁਲਾਕਾਤ ਤੋਂ ਬਾਅਦ ਮੇਘਨ ਨੇ ਆਪਣੇ ਲਾਈਫਸਟਾਈਲ ਬਲਾਗ ਲਈ ਪ੍ਰਿਯੰਕਾ ਚੋਪੜਾ ਦਾ ਇੰਟਰਵਿਊ ਲਿਆ। ਇਸ ਤੋਂ ਬਾਅਦ ਦੋਹਾਂ ਨੇ ਕਈ ਜਗ੍ਹਾ ਦੀ ਸੈਰ ਕੀਤੀ, ਸੈਲਫੀ ਲਈ, ਚੰਗਾ ਸਮਾਂ ਬਿਤਾਇਆ।

Punjabi Bollywood Tadka

ਦੋਹਾਂ ਨੇ ਇੰਸਟਾਗਰਾਮ 'ਤੇ ਆਪਣੀ ਤਸਵੀਰਾਂ ਵੀ ਪੋਸਟ ਕੀਤੀਆਂ। ਦੋਹਾਂ ਦੀ ਦੋਸਤੀ ਦੀਆਂ ਖਬਰਾਂ ਮੀਡੀਆ 'ਚ ਵੀ ਛਾਈ। ਇਸ ਤੋਂ ਪਹਿਲਾਂ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਅਧਿਕਾਰਤ ਰੂਪ ਨਾਲ ਆਪਣੇ ਰਿਸ਼ਤੇ ਦਾ ਐਲਾਨ ਕਰਦੇ, ਲੋਕ ਪ੍ਰਿਯੰਕਾ ਚੋਪੜਾ ਤੋਂ ਹੀ ਦੋਹਾਂ ਦੇ ਰਿਸ਼ਤੇ ਦੇ ਬਾਰੇ 'ਚ ਸਵਾਲ ਕਰਨ ਲੱਗੇ ਸਨ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਟਾਈਮ ਮੈਗਜ਼ੀਨ 'ਚ ਮੇਘਨ ਮਾਰਕਲ ਲਈ ਇਕ ਇਮੋਸ਼ਨਲ ਲੇਖ ਵੀ ਲਿਖਿਆ।


Tags: Priyanka ChopraPrince HarryMeghan MarkleWeddingQuanticoInstagram

Edited By

Chanda Verma

Chanda Verma is News Editor at Jagbani.