FacebookTwitterg+Mail

ਪੰਜਾਬੀ ਵਿਰਸਾ 2017 ਲੈ ਕੇ ਸਿਡਨੀ ਹਾਜ਼ਰ ਹੋਣਗੇ ਮਨਮੋਹਨ ਵਾਰਸ, ਕਮਲ ਹੀਰ ਤੇ ਸੰਗਤਾਰ

punjabi heritage will be held in sydney from 2017
29 June, 2017 04:01:46 PM

ਸਿਡਨੀ (ਅਰਸ਼ਦੀਪ)-ਆਪਣੀ ਗਾਇਕੀ ਨਾਲ ਪਿੱਛਲੇ ਦੋ ਦਹਾਕਿਆਂ ਤੋ ਵੀ ਵੱਧ ਪੰਜਾਬੀਆਂ ਦੇ ਦਿਲਾਂ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰਨ ਵਾਲੇ ਵਾਰਿਸ ਭਰਾ (ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ) ਆਉਣ ਵਾਲੇ ਅਗਸਤ ਦੇ ਮਹੀਨੇ ਦੀ 26 ਤਾਰੀਕ ਨੂੰ ਪੰਜਾਬੀ ਵਿਰਸਾ 2017 ਲੈ ਕੇ ਸਿਡਨੀ ਵੱਸਦੇ ਪੰਜਾਬੀਆਂ ਦੇ ਰੂਬਰੂ ਹੋਣਗੇ। ਅਰਬਨ ਪ੍ਰੋਡਕਸ਼ਨ ਗਰੁੱਪ ਪ੍ਰਾਈਵੇਟ ਲਿਮਟਿਡ ਵਲੋਂ ਪਰਮਜੀਤ ਸਿੰਘ ਤੇ ਅਮਿਤ ਚੌਹਾਨ ਵੱਲੋਂ ਪੰਜਾਬੀ ਵਿਰਸਾ 2017 ਸੀ3 ਕਾਨਫਰੰਸ ਵੈਨਿਉ ਸਿਲਵਰ ਵਾਟਰ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੋਅ ਦੇ ਪ੍ਰਬੰਧਕਾਂ ਨੇ ਜਗਬਾਣੀ ਨੂੰ ਦੱਸਿਆ ਕਿ ਸਕਿਉਰਿਟੀ ਦਾ ਖਾਸ ਤੌਰ 'ਤੇ ਪ੍ਰਬੰਧ ਕੀਤਾ ਗਿਆ ਹੈ ਤੇ ਸ਼ੋਅ ਨਾਨ ਅਲਕੋਲਿਕ ਤੇ ਫੈਮਿਲੀ ਸ਼ੋਅ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਵਿਰਸਾ 2017 ਨੂੰ ਲੈ ਕੇ ਸਿਡਨੀ ਵਸਦੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਹੈ ਤੇ ਸਾਰੇ ਬਹੁਤ ਬੇਸਬਰੀ ਨਾਲ ਵਾਰਿਸ ਭਰਾਵਾਂ ਦੀ ਉਡੀਕ ਕਰ ਰਹੇ ਹਨ। ਉਨ•ਾਂ ਟਿਕਟਾਂ ਲਈ www.drytickets.com.au ਸਰਚ ਕਰ ਟਿਕਟਾਂ ਪ੍ਰਾਪਤ ਕਰਨ ਦਾ ਲਿੰਕ ਪ੍ਰੋਵਾਈਡ ਕੀਤਾ ਹੈ।


Tags: SydneyManmohan WarsKamal Heerਸਿਡਨੀਮਨਮੋਹਨ ਵਾਰਿਸ ਕਮਲ ਹੀਰ