FacebookTwitterg+Mail

ਲੈਸਰਟ 'ਚ ਗੂੰਜਿਆ ਪੰਜਾਬੀ ਵਿਰਸਾ, ਲੋਕਾਂ ਨੂੰ ਨੱਚਣ ਲਈ ਵਾਰਿਸ ਭਰਾਵਾਂ ਨੇ ਕੀਤਾ ਮਜਬੂਰ

punjabi virsa 2017
28 June, 2017 10:48:47 AM

ਲੈਸਰਟ— ਪੰਜਾਬੀ ਗਾਇਕੀ ਦੇ ਤਿੰਨ ਥੰਮ੍ਹ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਵਲੋਂ ਪੰਜਾਬੀ ਵਿਰਸਾ 2017 ਦਾ ਇੰਗਲੈਂਡ ਲੜੀ ਦਾ ਪੰਜਵਾਂ ਸਫਲ ਸ਼ੋਅ ਇੰਗਲੈਂਡ ਦੇ ਸ਼ਹਿਰ ਲੈਸਰਟ ਦੇ ਏਥੀਨਾ ਹਾਲਕਿਨ ਸਟ੍ਰੀਟ 'ਚ ਕੀਤਾ ਗਿਆ, ਜਿਸ 'ਚ ਪੰਜਾਬੀਆਂ ਦੀ ਭਰਵੀਂ ਹਾਜ਼ਰੀ ਨੇ ਪੰਜਾਬੀ ਵਿਰਸਾ ਦੀ ਸਾਰੀ ਟੀਮ ਨੂੰ ਬਹੁਤ ਉਤਸ਼ਾਹਿਤ ਕੀਤਾ ਸ਼ੋਅ ਦੀ ਸ਼ੁਰੂਆਤ ਮਿੱਥੇ ਸਮੇਂ 'ਤੇ ਸ਼ਾਮ 7.30 ਵਜੇ ਹੋਈ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਿਲ ਹੋਏ ਪੰਜਾਬੀਆਂ ਨੇ ਸਾਬਤ ਕੀਤਾ ਕਿ ਉਹ ਪੰਜਾਬੀਅਤ ਦੇ ਵੱਖ-ਵੱਖ ਰੰਗ ਪੇਸ਼ ਕਰਨ ਵਾਲੀ ਸੁਰੀਲੀ ਤੇ ਨਿਰੋਈ ਗਾਇਕੀ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹਨ। 

Punjabi Bollywood Tadka
ਸ਼ੋਅ ਦੀ ਸ਼ੁਰੂਆਤ 'ਚ ਤਿੰਨਾਂ ਭਰਾਵਾਂ ਨੇ ਪੰਜਾਬ ਦੇ ਧਰਮ, ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦੇ 'ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ',  'ਤੁਸੀਂ ਵਸਦੇ ਰਹੋ ਪ੍ਰਦੇਸੀਓ', 'ਥਾਂ ਕੋਈ ਨਹੀਂ ਲੈ ਸਕਦਾ ਸਕਿਆਂ ਭੈਣ-ਭਰਾਵਾਂ ਦੀ' ਗੀਤ ਪੇਸ਼ ਕੀਤੇ। ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਤੂੰਬੀ, ਤਬਲੇ ਤੇ ਢੋਲ ਦੀ ਇਕ ਪੇਸ਼ਕਾਰੀ ਕੀਤੀ, ਜਿਸ ਨੂੰ ਸੁਣ ਕੇ ਹਾਜ਼ਰ ਸਰੋਤੇ ਅਸ਼-ਅਸ਼ ਕਰ ਉੱਠੇ ਤੇ ਫੇਰ ਵਾਰੀ ਆਈ ਕਮਲ ਹੀਰ ਦੀ। ਕਮਲ ਨੇ ਆਪਣੇ ਗੀਤ 'ਹੱਥ 'ਚ ਪਾਇਆ ਕੜਾ ਪਛਾਣ ਪੰਜਾਬੀ ਦੀ',  'ਡਾਕਰ ਜ਼ਮੀਨ', 'ਕੈਂਠੇ ਵਾਲਾ', 'ਮਹੀਨਾ ਭੈੜਾ ਮਈ ਦਾ' ਗਾ ਕੇ ਮਾਹੌਲ ਸਿਖਰ 'ਤੇ ਪਹੁੰਚਾ ਦਿੱਤਾ।


ਪ੍ਰੋਗਰਾਮ ਦੇ ਅਖੀਰ ਪੰਜਾਬੀ ਗਾਇਕੀ ਦੇ ਥੰਮ੍ਹ, ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਨੇ 'ਕੋਕਾ ਕਰ ਕੇ ਧੋਖਾ' 'ਗੈਰਾਂ ਨਾਲ ਪੀਂਘਾਂ ਝੂਟਦੀਏ', 'ਕਲੀ ਬਹਿ ਕੇ ਸੋਚੀ ਨੀ',  'ਸੱਜਰੇ ਚੱਲੇ ਮੁਕਲਾਵੇ' ਗੀਤਾਂ ਸਮੇਤ ਸ਼ੋਅ ਦੇ ਅਖੀਰ 'ਚ ਸਵ. ਕੁਲਦੀਪ ਮਾਣਕ ਦੇ ਗੀਤ 'ਅੱਖਾਂ 'ਚ ਨਾਜਾਇਜ਼ ਵਿਕਦੀ' ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸੋ ਇਸ ਤਰ੍ਹਾਂ ਇਹ ਪੰਜਾਬੀ ਵਿਰਸਾ ਲੜੀ ਦਾ ਪੰਜਵਾਂ ਸ਼ੋਅ ਵੀ ਸਫਲਤਾ ਦੀ ਪੌੜੀ ਚੜ੍ਹ ਗਿਆ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ, ਰਾਣਾ ਭਾਣੋਕੀ,  ਟੋਨੀ ਬੈਂਸ, ਅਮਰਜੀਤ ਧਾਮੀ, ਪਿੰਦੂ ਜੌਹਲ, ਸਤਨਾਮ ਸਿੰਘ ਭਾਣੋਕੀ, ਸਤਨਾਮ ਸਿੰਘ ਪਾਹੜਾ ਤੇ ਕੱਕੂ ਓਬਰਾਏ ਹਾਜ਼ਰ ਸਨ।


Tags: Punjabi SingersUKLeicester June 25th SundayManmohan WarisKamal Heerpunjabi virsa 2017ਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ