FacebookTwitterg+Mail

'ਪੰਜਾਬੀ ਵਿਰਸਾ' ਸ਼ੋਅ ਨੂੰ ਲੈ ਕੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ

punjabi virsa 2017
01 September, 2017 08:59:47 AM

ਮੈਲਬੋਰਨ (ਮਨਦੀਪ ਸੈਣੀ)— ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਵਿਚ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਆਪਣੀ ਗਾਇਕੀ ਨਾਲ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। 'ਪੰਜਾਬੀ ਵਿਰਸਾ 2017' ਲੜੀ ਵਿਚ ਚਾਰ ਸਫਲ ਸ਼ੋਅ ਕਰਨ ਤੋਂ ਬਾਅਦ ਵਾਰਿਸ ਭਰਾ 3 ਸਤੰਬਰ ਨੂੰ ਆਪਣਾ ਪੰਜਵਾਂ ਸ਼ੋਅ ਮੈਲਬੌਰਨ ਦੇ ਪੈਲੇਸ ਥਿਏਟਰ ਵਿਚ ਕਰਨਗੇ। 
ਇਸ ਸੰਬੰਧੀ ਮੈਲਬੋਰਨ ਦੇ ਰੌਇਲੀ ਈਟਰੀ ਰੈਸਟੋਰੈਂਟ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਸ਼ੋਅ ਪ੍ਰਮੋਟਰ ਰੌਇਲ ਪ੍ਰੋਡਕਸ਼ਨ ਕੰਪਨੀ ਤੋਂ ਸਰਵਣ ਸੰਧੂ, ਪ੍ਰਗਟ ਗਿੱਲ, ਗੁਰਸਾਹਬ ਸਿੰਘ ਸੰਧੂ ਤੇ ਬੱਬੂ ਖਹਿਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਇਥੇ ਵਸਦੇ ਪੰਜਾਬੀ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਇਸ ਸ਼ੋਅ ਦੀਆਂ ਟਿਕਟਾਂ ਖਰੀਦੀਆਂ ਹਨ, ਉਸ ਤੋਂ ਇਹ ਜਾਪਦਾ ਹੈ ਕਿ ਅੱਜ ਹੋਣ ਵਾਲਾ ਇਹ ਸ਼ੋਅ ਪਿਛਲ ਸਾਰੇ ਰਿਕਾਰਡ ਤੋੜ ਦੇਵੇਗਾ। 
ਉਨ੍ਹਾਂ ਦੱਸਿਆ ਕਿ ਇਸ ਸ਼ੋਅ 'ਤੇ ਪਹੁੰਚਣ ਵਾਲੇ ਦਰਸ਼ਕਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਪੰਜਾਬੀ ਵਿਰਸੇ ਨੂੰ ਬਹੁਤ ਹੀ ਖੂਬਸੂਰਤ ਗੀਤਾਂ ਤੇ ਸ਼ੇਅਰਾਂ ਨਾਲ ਸ਼ਿੰਗਾਰਿਆ ਗਿਆ ਹੈ। 
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਦੱਸਿਆ ਕਿ ਮੈਲਬੋਰਨ 'ਚ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਸ ਸ਼ੋਅ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਸ਼ੋਅ ਨੂੰ ਰਿਕਾਰਡ ਕਰ ਕੇ ਪਲਾਜ਼ਮਾ ਰਿਕਾਰਡਜ਼ ਵਲੋਂ ਪੂਰੀ ਦੁਨੀਆ ਵਿਚ ਬਹੁਤ ਹੀ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।


Tags: Punjabi Virsa 2017MelbourneManmohan Waris Kamal Heer Sangtarਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ