FacebookTwitterg+Mail

ਰਣਬੀਰ ਤੇ ਮਾਹਿਰਾ ਦੀਆਂ ਵਾਇਰਲ ਤਸਵੀਰਾਂ 'ਤੇ ਰਿਸ਼ੀ ਕਪੂਰ ਨੇ ਇਹ ਆਖ ਕੇ ਮਾਮਲੇ 'ਚੋਂ ਵੱਟਿਆ ਪਾਸਾ

rishi kapoor
23 September, 2017 01:07:08 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਤੋਂ ਬ੍ਰੇਕਅੱਪ ਤੋਂ ਬਾਅਦ ਰਣਬੀਰ ਕਪੂਰ ਤੇ ਉਸ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਹੁਣ ਰਣਬੀਰ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ 'ਚ ਆਪਣਾ ਪਿਆਰ ਲੱਭ ਰਿਹਾ ਹੈ। ਬੀਤੇ ਦਿਨੀਂ ਰਣਬੀਰ ਤੇ ਮਾਹਿਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਹੁਣ ਤਸਵੀਰਾਂ ਨੂੰ ਦੇਖ ਕੇ ਰਣਬੀਰ ਤੇ ਮਾਹਿਰਾ ਦੇ ਰਿਲੇਸ਼ਨਸ਼ਿਪ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਹਨ ਪਰ ਕਿ ਰਣਬੀਰ ਮਾਹਿਰਾ ਨੂੰ ਡੇਟ ਕਰ ਰਹੇ ਹਨ?

Punjabi Bollywood Tadka
ਅਜਿਹੇ ਹੀ ਕਈ ਸਵਾਲਾਂ ਦਾ ਜਵਾਬ ਲੈਣ ਲਈ ਜਦੋਂ ਮੀਡੀਆ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਦੱਸਿਆ ਕਿ, ''ਮੈਂ ਆਪਣੇ ਬੇਟੇ ਨੂੰ ਲੈ ਕੇ ਮੀਡੀਆ 'ਚ ਚੱਲ ਰਹੀਆਂ ਖਬਰਾਂ ਤੋਂ ਕਾਫੀ ਨਾਰਾਜ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਤਸਵੀਰਾਂ ਮੈਂ ਸਵੇਰੇ ਹੀ ਦੇਖੀਆਂ ਤੇ ਮੈਨੂੰ ਇਸ 'ਚ ਹੈਰਾਨ ਕਰਨ ਵਾਲੀ ਕੋਈ ਗੱਲ ਨਹੀਂ ਲੱਗੀ। ਮੈਂ ਚਾਹੁੰਦਾ ਹਾਂ ਕਿ ਮੈਨੂੰ ਇਸ ਤੋਂ ਬਾਹਰ ਹੀ ਰੱਖਿਆ ਜਾਵੇ ਤੇ ਜਿਸ ਦੀਆਂ ਇਹ ਤਸਵੀਰਾਂ ਹਨ ਉਸ ਤੋਂ ਹੀ ਜਾ ਕੇ ਸਵਾਲ ਪੁੱਛੇ ਜਾਣ।

Punjabi Bollywood Tadka

ਰਿਸ਼ੀ ਕਪੂਰ ਨੇ ਦੱਸਿਆ ਕਿ ਮੈਂ ਇਨ੍ਹਾਂ ਤਸਵੀਰਾਂ ਨੂੰ ਟਵਿਟਰ 'ਤੇ ਦੇਖਿਆ ਪਰ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਨਹੀਂ ਦੇਖਿਆ ਕਿਉਂਕਿ ਮੈਂ ਸਿਰਫ ਟਵਿਟਰ ਦਾ ਹੀ ਇਸਤੇਮਾਲ ਕਰਦਾ ਹੈ। ਮੈਨੂੰ ਇਨ੍ਹਾਂ ਤਸਵੀਰਾਂ 'ਚ ਕੁਝ ਵੀ ਅਜਿਹਾ ਨਹੀਂ ਨਜ਼ਰ ਆਇਆ, ਜੋ ਮੈਨੂੰ ਪਤਾ ਨਾ ਹੋਵੇ।'' ਰਿਸ਼ੀ ਕਪੂਰ ਨੇ ਕਿਹਾ, ਰਣਬੀਰ ਜਵਾਨ ਹੈ ਤੇ ਉਹ ਕਿਸੇ ਨੂੰ ਵੀ ਮਿਲ ਸਕਦਾ ਹੈ। ਹੁਣ ਲੋਕ ਜੇਕਰ ਉਸ ਦੀ ਪਰਸਨਲ ਜ਼ਿੰਦਗੀ 'ਚ ਦਖਲ ਦੇਣ ਤਾਂ ਇਹ ਠੀਕ ਗੱਲ ਨਹੀਂ ਹੈ। 


Tags: Ranbir KapoorMahira KhanLove ByteRishi Kapoorਰਣਬੀਰ ਕਪੂਰਮਾਹਿਰਾ ਖਾਨ