FacebookTwitterg+Mail

ਅਮਰੀਕਾ 'ਚ ਇਸ ਬਾਲੀਵੁੱਡ ਐਕਟਰ ਨੇ ਕੀਤਾ ਸੂਰਜ ਗ੍ਰਹਿਣ ਦਾ ਦੀਦਾਰ, ਦੇਖੋ ਤਸਵੀਰਾਂ

ritesh deshmukh
22 August, 2017 04:54:52 PM

ਨਵੀਂ ਦਿੱਲੀ— ਅਮਰੀਕਾ 100 ਸਾਲ ਬਾਅਦ ਮੁਕੰਮਲ ਸੂਰਜ ਗ੍ਰਹਿਣ ਦਾ ਗਵਾਹ ਬਣ ਕੇ ਰਿਹਾ ਹੈ। ਇੰਨਾ ਹੀ ਨਹੀਂ ਇਸ ਸੂਰਜ ਗ੍ਰਹਿਣ ਦਾ ਪਹਿਲੀ ਵਾਰ ਲਾਈਵ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ। ਅਮਰੀਕਾ ਏਜੰਸੀ ਨਾਸਾ ਨੇ ਇਸ ਕੰਮ ਦੀ ਜ਼ਿੰਮੇਦਾਰੀ ਲਈ ਹੋਈ ਹੈ। ਅਜਿਹੇ 'ਚ ਅਮਰੀਕਾ ਵਾਸੀ ਵੀ ਇਸ ਸੂਰਜ ਗ੍ਰਹਿਣ ਦਾ ਨਜ਼ਾਰਾ ਲੈਣ ਤੋਂ ਦੂਰ ਨਹੀਂ ਰਹਿਣਗੇ। ਪਰ ਇਸ ਦੇ ਨਾਲ-ਨਾਲ ਰਿਤੇਸ਼ ਦੇਸ਼ਮੁਖ ਨੇ ਵੀ ਇਸ ਮੌਕੇ ਦਾ ਪੂਰੀ ਫਾਇਦਾ ਚੁੱਕਿਆ। ਉਹ ਅੱਜ-ਕੱਲ ਅਮਰੀਕਾ 'ਚ ਹੀ ਹੈ। ਉਨ੍ਹਾਂ ਨੇ ਸੂਰਜ ਗ੍ਰਹਿਣ ਦਾ ਨਜ਼ਾਰਾ ਲੈਂਦੇ ਹੋਏ ਆਪਣੀ ਇਕ ਤਸਵੀਰ ਇੰਸਟਾਗਰਾਮ 'ਤੇ ਪੋਸਟ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ 14 ਰਾਜਾਂ 'ਚ ਵੱਖ-ਵੱਖ ਸਮੇਂ 'ਤੇ ਬਿਲਕੁਲ ਸਪੱਸ਼ਟ ਰੂਪ ਨਾਲ ਦੇਖਿਆ ਜਾ ਰਿਹਾ ਹੈ। ਅਮਰੀਕਾ 'ਚ ਇਸ ਸੂਰਜ ਗ੍ਰਹਿਣ ਦਾ ਮਹੱਤਵ ਇੰਨਾ ਜ਼ਿਆਦਾ ਹੈ ਕਿ ਉੱਥੇ ਇਸ ਨੂੰ ਦੇਖਣ ਲਈ ਕੰਪਨੀਆਂ ਨੇ ਛੁੱਟੀ ਦਾ ਐਲਾਨ ਕਰ ਰੱਖਿਆ ਹੈ। ਅਜਿਹੇ 'ਚ ਕੋਈ ਵੀ ਇਸ ਭੁਗੋਲਿਕ ਘਟਨਾ ਨੂੰ ਮਿਸ ਨਹੀਂ ਕਰਨਾ ਚਾਵੇਗਾ। ਇਹ ਸੂਰਜ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਇਸ ਲਈ ਭਾਰਤ 'ਚ ਰਹਿਣ ਵਾਲੇ ਲੋਕਾਂ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਲੋਕਾਂ ਨੂੰ 21 ਅਗਸਤ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਪਿਛਲੇ ਦਿਨੀਂ ਰਿਤੇਸ਼ ਆਪਣੀ ਫਿਲਮ 'ਬੈਂਕ ਚੋਰ' ਨੂੰ ਲੈ ਕੇ ਚਰਚਾ 'ਚ ਸਨ। 'ਬੈਂਕ ਚੋਰ' ਦੀ ਕਹਾਣੀ ਹੈ 3 ਬੈਂਕ ਚੋਰਾਂ ਦੀ ਜੋ ਲੁੱਟ-ਖੋਹ ਲਈ ਇਕ ਬੈਂਕ 'ਚ ਦਾਖਲ ਹੁੰਦੇ ਹਨ। ਇਸ ਬਾਅਦ ਉਹ ਇਕ ਮਰਾਠੀ ਫਿਲਮ 'ਮਾਲੀ' ਕਰ ਰਹੇ ਹਨ। ਇਸ ਤੋਂ ਇਲਾਵਾ 'ਟੋਟਲ ਧਮਾਲÝ ਨਾਮ ਦੀ ਇਕ ਹਿੰਦੀ ਫਿਲਮ ਨੂੰ ਲੈ ਕੇ ਚਰਚਾ ਚੱਲ ਰਹੀ ਹੈ।

 

 

 

A post shared by Riteish Deshmukh (@riteishd) on

 


Tags: Ritesh deshmukhSolar eclipse 2017AmericaBank chorBollywood celebrityਸੂਰਜ ਗ੍ਰਹਿਣਰਿਤੇਸ਼ ਦੇਸ਼ਮੁਖ