FacebookTwitterg+Mail

ਕਲੱਬ 'ਚ 'VIP' ਐਂਟਰੀ ਨਾ ਮਿਲਣ 'ਤੇ ਭੜਕੀ ਅਦਾਕਾਰਾ, ਪੁਲਸ ਵਾਲੇ ਨੂੰ ਮਾਰਿਆ ਥੱਪੜ

sophia brogan
12 December, 2017 03:04:11 PM

ਮੁੰਬਈ(ਬਿਊਰੋ)— ਕਲੱਬ 'ਚ VIP ਐਂਟਰੀ ਨਾ ਮਿਲਣ 'ਤੇ 22 ਸਾਲਾ ਦੀ ਮਾਡਲ ਤੇ ਅਦਾਕਾਰਾ ਸੋਫੀਆ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਪੁਲਸ ਵਾਲੇ ਨੂੰ ਥੱਪੜ ਮਾਰ ਦਿੱਤਾ ਤੇ ਉਸ ਨਾਲ ਬੁਰਾ ਵਰਤਾਓ ਵੀ ਕੀਤਾ। ਇੰਨਾ ਹੀ ਨਹੀਂ ਮਾਡਲ ਨੇ ਆਪਣੀ ਸਹਿਯੋਗੀ ਮਾਡਲ ਨਾਲ ਵੀ ਲੜਾਈ ਕੀਤੀ ਤੇ ਕੱਚ ਦੇ ਗਲਾਸ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ। ਘਟਨਾ ਲੰਡਨ 'ਚ ਵੈਂਡਸਵਰਥ ਦੇ ਇਕ ਕਲੱਬ ਦੀ ਹੈ। ਇਥੇ 22 ਸਾਲ ਦੀ ਸੋਫੀਆ ਬ੍ਰੇਗਨ ਹਿਗਿੰਸ ਨੇ ਉਸ ਸਮੇਂ ਆਪਣਾ ਆਪਾ ਗੁਆਹ ਦਿੱਤਾ ਜਦੋਂ ਬਾਕਸ ਨਾਈਟਕਲੱਬ ਦੇ ਸਿਕਓਰਿਟੀ ਗਾਰਡ ਨੇ ਉਸ ਨੂੰ ਟੀ. ਆਈ. ਪੀ. ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ।

Punjabi Bollywood Tadka

ਐਂਟਰੀ ਨਾ ਮਿਲਣ 'ਤੇ ਸੋਫੀਆ ਨੇ ਕਲੱਬ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਥੇ ਮੌਜ਼ੂਦ ਮਹਿਲਾ ਸਿਕਓਰਿਟੀ ਗਾਰਡ ਨੇ ਜਦੋਂ ਉਸ ਨੂੰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਹ ਬਰਦਾਸ਼ਤ ਨਾ ਹੋਈ। ਨਾਲ ਹੀ ਉਹ ਕਲੱਬ ਦੇ ਸੁਰੱਖਿਆ ਗਾਰਡ 'ਤੇ ਛੇੜਛਾੜ ਕਰਨ ਦਾ ਦੋਸ਼ ਲਾਉਣ ਲੱਗੀ। ਮੌਕੇ 'ਤੇ ਮੌਜ਼ੂਦ ਉਸ ਦੀ ਸਹਿਯੋਗੀ ਮਹਿਲਾ ਮਾਡਲ ਨੇ ਜਦੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਉਸ ਨੇ ਉਸ ਦੇ ਸਿਰ 'ਤੇ ਕੱਚ ਦੇ ਗਲਾਸ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਮਾਡਲ ਨੂੰ ਗੰਭੀਰ ਸੱਟ ਲੱਗੀ। ਉਥੇ ਹੀ ਬੇਕਾਬੂ ਸੋਫੀਆ ਨੂੰ ਸੰਭਾਲਣ ਜਿਵੇਂ ਹੀ ਇਕ ਪੁਲਸ ਵਾਲਾ ਪੁੱਜਿਆ ਤਾਂ ਉਸ ਨੇ ਪੁਲਸ ਵਾਲੇ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਲੰਡਨ ਦੀ ਜਿਲਾ ਕੋਰਟ ਨੇ ਸੋਫੀਆ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਨਾਲ ਹੀ ਜ਼ਖਮੀ ਮਾਡਲ ਤੇ ਪੀੜਤ ਪੁਲਸ ਵਾਲੇ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਕਿਹਾ ਹੈ।


Tags: Sophia BroganSlappedNightclub VIPSouth AfricaJail to Volunteer PC Alistair Skelton