FacebookTwitterg+Mail

ਸਿਡਨੀ 'ਚ 'ਦੇਸੀ ਸਵੈਗ' ਦੀਆਂ ਤਿਆਰੀਆਂ ਜ਼ੋਰਾਂ 'ਤੇ, ਸ਼ੋਅ ਤੋਂ ਪਹਿਲਾ ਨਾਮੀ ਪੰਜਾਬੀ ਸਿੰਗਰਜ਼ ਨੇ ਸ਼ੇਅਰ ਕੀਤੀਆਂ ਵੀਡੀਓਜ਼

sunanda sharma
23 June, 2017 03:30:17 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀਆਂ ਦਾ ਚਰਚਿਤ ਤਲੱਖਸ ਦੇਸੀ ਨਾਂ ਨਾਲ ਮਿਲਦਾ-ਜੁਲਦਾ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਰਹੇ ਹਨ, ਜਿਸ 'ਚ ਪੰਜਾਬ ਦੇ ਨਾਮੀ ਕਲਾਕਾਰ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਅਖਿਲ ਆਪਣੀ ਗਾਇਕੀ ਨਾਲ ਭਾਰਤੀਆਂ ਦਾ ਮਨੋਰੰਜਨ ਕਰਨਗੇ। ਇਹ ਸ਼ੋਅ 24 ਜੂਨ ਤੋਂ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸ਼ੋਅ ਆਰ. ਬੀ. ਇੰਟਰਨੈਸ਼ਨਲ ਐਂਡ ਟਿਕਟ ਗੁਰੂ ਕੰਪਨੀ ਵੱਲੋਂ ਇਸ ਪੇਸ਼ਕਸ਼ 'ਦੇਸੀ ਸਵੈਗ' ਪ੍ਰੋਗਰਾਮ ਕਰਵਾਏ ਜਾਣਗੇ। 


ਦੱਸ ਦੇਈਏ ਕਿ ਹਾਲ ਹੀ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਸਿਡਨੀ/ਪਰਥ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਦਰਸ਼ਕ ਵੀ ਸਾਡੇ ਲਾਈਵ ਸ਼ੋਅ ਦੇਖਣ ਲਈ ਸਿਡਨੀ ਪਹੁੰਚਣ। ਇਸ ਤੋਂ ਇਲਾਵਾ ਪੰਜਾਬੀ ਗਾਇਕ ਪ੍ਰੀਤ ਹਰਪਾਲ ਅਤੇ ਅਖਿਲ ਸਿਡਨੀ ਪਹੁੰਚ ਚੁੱਕੇ ਹਨ। ਪ੍ਰੀਤ ਹਰਪਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਖਿਲ ਨਾਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ, ਜੇਕਰ ਕਿਸੇ ਨੇ ਪਰਥ ਸ਼ੋਅ ਦੀਆਂ ਟਿਕਟਾਂ ਨਹੀਂ ਲਈਆ ਤਾਂ ਲੈ ਲਿਓ, ਕਿਉਂਕਿ ਕੱਲ ਸ਼ਾਮ ਨੂੰ ਲਾਈਵ ਸ਼ੋਅ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਅਖਿਲ ਨੇ ਦੱਸਿਆ ਕਿ ਸਿਡਨੀ ਉਨ੍ਹਾਂ ਦਾ ਪਸੰਦੀਦਾ ਸ਼ਹਿਰ ਹੈ। ਉਨ੍ਹਾਂ ਨੂੰ ਸਿਡਨੀ ਕਾਫੀ ਪਸੰਦ ਹੈ। 


ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। 24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ, 25 ਜੂਨ ਨੂੰ ਐਡੀਲੇਡ ਵਿਖੇ, 1 ਜੁਲਾਈ ਨੂੰ ਕੈਨਬਰਾ ਵਿਖੇ, 2 ਜੁਲਾਈ ਨੂੰ ਬ੍ਰਿਸਬੇਨ, 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ।ਪਰਥ ਦੇ ਪਲਟੇਨੀਅਰ ਬਲਿਊ ਲਈ ਸ਼ੌਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 25 ਜੂਨ ਨੂੰ ਐਡੀਲੇਡ ਵਿਖੇ ਨਵਦੀਪ ਅਗਨੀਹੋਤਰੀ, ਦੀਪ ਘੁੰਮਣ, ਮਨਵੀਰ ਸ਼ਰਮਾ, ਕਮਲ, ਸੰਦੀਪ ਸ਼ਰਮਾ, ਨਰਿੰਦਰ ਬੈਂਸ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਐਡੀਲੇਟ ਟਾਊਨ ਹਾਲ ਵਿਖੇ ਹੋ ਰਹੇ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਸ਼ਹਿਰ ਵਾਸੀਆਂ 'ਚ ਬਹੁਤ ਉਤਸ਼ਾਹ ਹੈ।


Tags: Sunanda SharmaPunjabi SingerDesi SwagRocking performancePreet HarpalAkhilPerth CityPlatinum BlueBalcatta ਸੁਨੰਦਾ ਸ਼ਰਮਾਦੇਸੀ ਸਵੈਗ