FacebookTwitterg+Mail

ਪਟਾਕੇ ਪਾਉਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਬ੍ਰਿਸਬੇਨ 'ਚ ਬੰਨ੍ਹਿਆ ਸਮਾਂ, ਨਚਾਏ ਵਲੈਤੀ ਪੰਜਾਬੀ

sunanda sharma
03 July, 2017 04:12:23 PM

ਸਿਡਨੀ/ਪਰਥ (ਅਰਸ਼ਦੀਪ)—ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਆਸਟ੍ਰੇਲੀਆ 'ਚ ਰਹਿੰਦੇ ਪੰਜਾਬੀ ਭਾਈਚਾਰੇ ਜਾਂ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਖੁਸ਼ੀ ਦੇਣ ਲਈ ਪਹਿਲੀ ਵਾਰ 'ਦੇਸੀ ਸਵੈਗ' ਪ੍ਰੋਗਰਾਮ ਗਾਇਕੀ ਮੇਲਾ 24 ਜੂਨ ਤੋਂ ਸ਼ੁਰੂ ਕਰਵਾਇਆ ਗਿਆ ਸੀ। ਬੀਤੇ ਦਿਨੀਂ ਯਾਨੀ 2 ਜੁਲਾਈ ਨੂੰ ਇਸ ਮੇਲੇ ਦਾ ਸ਼ੋਅ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਸੀ। ਇਸ ਦੌਰਾਨ ਪੰਜਾਬੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਖੂਬ ਰੌਣਕਾਂ ਲਾਈਆਂ। ਸੁਨੰਦਾ ਸ਼ਰਮਾ ਨੇ ਲੰਬੀਆਂ ਹੇਕਾਂ ਨਾਲ ਮੌਜ਼ੂਦਾ ਲੋਕਾਂ ਨੂੰ ਮੋਹ ਲਿਆ। ਇਸ ਸੋਅ ਦੌਰਾਨ ਸੁਨੰਦਾ ਸ਼ਰਮਾ ਨੇ ਲੋਕਾਂ ਨੂੰ ਸੁਰੀਲੇ ਗੀਤਾਂ ਨਾਲ ਨਚਾਇਆ। ਇਸ ਮੇਲੇ ਦੌਰਾਨ ਵਿਦੇਸ਼ਾ 'ਚ ਰਹਿੰਦੇ ਪੰਜਾਬੀਆਂ ਨੂੰ ਸੁਨੰਦਾ ਸ਼ਰਮਾ ਨੇ ਪੰਜਾਬੀ ਸੱਭਿਆਚਾਰ ਦੇ ਰੂ-ਬ-ਰੂ ਕਰਵਾਇਆ। ਇਸ ਸ਼ੋਅ ਦੌਰਾਨ ਸੁਨੰਦਾ ਸ਼ਰਮਾ ਨੇ ਵੀ ਪੰਜਾਬੀ ਲਿਬਾਸ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ। ਮੇਲੇ 'ਚ ਪਹੁੰਚੀਆਂ ਮੁਟਿਆਰਾਂ ਨੇ ਪੰਜਾਬੀ ਸੂਟ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ। ਮੁਟਿਆਰਾਂ ਨੇ ਇਸ ਦੌਰਾਨ ਖੂਬ ਭੰਗੜਾ ਤੇ ਗਿੱਧਾ ਪਾਇਆ। 


 

24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ ਤੋਂ ਸ਼ੁਰੂ ਹੋਏ 'ਦੇਸੀ ਸਵੈਗ' ਦਾ ਮੇਲਾ ਬੀਤੇ ਦਿਨ 2 ਜੁਲਾਈ ਨੂੰ ਬ੍ਰਿਸਬੇਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਦੇ ਮੇਲੇ ਇਨ੍ਹਾਂ ਤਰੀਕਾ ਨੂੰ ਹੋਣ ਜਾ ਰਹੇ ਹਨ। 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ।


Tags: Desi Swag Sunanda Sharma Preet Harplal Akhil AustrailaBrisbaneਪ੍ਰੀਤ ਹਰਪਾਲਸੁਨੰਦਾ ਸ਼ਰਮਾ