FacebookTwitterg+Mail

ਬ੍ਰਿਸਬੇਨ 'ਚ ਸਰੋਤਿਆਂ ਦੇ ਸਿਰ ਚੜ੍ਹ ਬੋਲਿਆ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ

the magic of the waris brothers in brisbane hit the heads of the listeners
29 August, 2017 09:56:05 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਵਿਰਾਸਤ ਇੰਟਰਟੇਨਮੈਂਟ ਵਲੋਂ 'ਵਿਰਾਸਤੀ ਮੇਲਾ 2017' ਬਹੁਤ ਹੀ ਉਤਸ਼ਾਹ ਨਾਲ ਰੌਕਲੀ ਸ਼ੋਅ ਗਰਾਊਂਡ ਵਿਖੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਜਗਤਪੁਰ ਤੇ ਫ਼ਤਿਹ ਪ੍ਰਤਾਪ ਸਿੰਘ ਵਲੋਂ ਸਾਂਝੇ ਤੋਰ 'ਤੇ ਖੁੱਲ੍ਹੇ ਅਖਾੜੇ ਦੇ ਰੂਪ 'ਚ ਆਯੋਜਿਤ ਕੀਤਾ ਗਿਆ। ਮੇਲੇ 'ਚ ਸਥਾਨਕ ਕਲਾਕਾਰਾਂ ਉਪਰੰਤ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ 'ਚ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਝੇ ਤੋਰ ਤੇ ਗੀਤ 'ਹੋਰ ਕੋਈ ਥਾ ਲੈ ਨਹੀ ਸਕਦਾ ਸਕੇ ਭਰਾਵਾਂ ਦੀ', 'ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ' ਪੇਸ਼ ਕੀਤਾ ਤਾ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ।ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋ ਜਾਣੇ ਜਾਦੇ ਸੰਗਤਾਰ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਦ ਕਰ ਕੇ ਹਾਜ਼ਰੀ ਲਗਵਾਈ।ਇਸ ਤੋ ਬਾਅਦ ਕਮਲ ਹੀਰ ਨੇ ਸਟੇਜ ਤੇ ਆਪਣੇ ਨਵੇ ਤੇ ਪੁਰਾਣੇ ਗੀਤਾਂ 'ਮੇਰਾ ਦਿਲ ਨਹੀ ਮੰਨਦਾ', 'ਜੱਟ ਪੂਰਾ ਦੇਸੀ ਸੀ', 'ਡਾਕਰ ਜ਼ਮੀਨ','ਮਹੀਨਾ ਭੈੜਾ ਮਈ ਦਾ' ਤੇ ਕੈਂਠੇ ਵਾਲਾ', 'ਭਜਨ ਕੌਰੇ' ਆਦਿ ਨਾਲ ਦਸਤਕ ਦਿੱਤੀ ਤਾ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂਜ ਉੱਠਿਆ ਤੇ ਸਰੋਤਿਆ ਨੂੰ ਆਪ ਮੁਹਾਰੇ ਨੱਚਣ ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਅਖੀਰ 'ਚ ਪੰਜਾਬੀਆ ਦੇ ਹਰਮਨ ਪਿਆਰੇ ਮਹਿਬੂਬ ਗਾਇਕ ਤੇ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਬੁਲੰਦ ਅਵਾਜ਼ ਦੇ ਮਾਲਕ ਮਨਮੋਹਣ ਵਾਰਿਸ ਨੇ ਜਦੋ ਸਟੇਜ 'ਤੇ ਆਪਣੇ ਨਵੇ ਤੇ ਪੁਰਾਣੇ ਸੱਭਿਆਚਰਕ ਗੀਤਾਂ ਜਿਨ੍ਹਾਂ 'ਚ 'ਕੋਕਾ ਕਰਕੇ ਧੋਖਾ', 'ਦਿਲ ਗੱਭਰੂ ਦਾ','ਮਾਂ ਬੁਲਾਉਦੀ ਆ, 'ਦੁਨੀਆਂ ਮੇਲੇ ਜਾਦੀ ਆ', 'ਲੋਕਲ ਚਲਾ ਲੈ ਟਰੱਕ ਸੋਹਣਿਆਂ','ਕਿਤੇ ਕੱਲੀ ਬਹਿ ਕੇ ਸੋਚੀ ਨੀ','ਮੈਨੂੰ ਮੇਰੇ ਘਰ ਦਾ ਬਨੇਰਾਂ ਚੇਤੇ ਆ ਗਿਆ' ਨਾਲ ਸਮਾਜਿਕ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ ਤਾ ਪੰਡਾਲ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਸਰੋਤਿਆਂ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਮੇਲੇ ਨੂੰ ਸਿਖਰਾ ਤੱਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ।ਜਿਕਰਯੋਗ ਹੈ ਕਿ ਵਾਰਿਸ ਭਰਾਵਾਂ ਦੇ ਖੁੱਲੇ ਅਖਾੜੇ 'ਚ ਵੱਡੀ ਗਿਣਤੀ ਵਿੱਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।ਪਲਾਜ਼ਮਾਂ ਕੰਪਨੀ ਦੇ ਡਾਇਰੈਕਟਰ ਤੇ ਪੰਜਾਬ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ 'ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ।ਸਾਰਾ ਦਿਨ ਚੱਲੇ ਇਸ ਮੇਲੇ 'ਚ ਸਥਾਨਕ ਕਲਾਕਾਰਾਂ ਵਲੋਂ ਗਿੱਧਾ-ਭੰਗੜਾਂ ਤੇ ਲਾਈਵ ਮਿਊਜਿਕ ਦੇ ਨਾਲ-ਨਾਲ ਬੱਚਿਆ ਦੇ ਲਈ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਖਿੱਚ ਦਾ ਕੇਦਰ ਰਹੀਆਂ ਤੇ ਵੱਖ ਵੱਖ ਤਰਾਂ੍ਹ ਦੇ ਸਟਾਲ ਵੀ ਲਗਾਏ ਗਏ ਸਨ, ਜਿਨ੍ਹਾ 'ਚ ਖਾਣ ਪੀਣ, ਸੱਭਿਆਚਾਰਕ ਤੇ ਸਾਹਿਤਕ ਤੋਰ ਤੇ ਵੱਖ-ਵੱਖ ਭਾਈਚਾਰਿਆਂ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਦੀ ਤਰਜਮਾਨੀ ਕਰ ਰਹੇ ਸਨ।ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ ਤੇ ਪੰਜ-ਆਬ ਰੀਡਿੰਗ ਗਰੁੱਪ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਸਾਹਿਤਕ ਪ੍ਰੇਮੀਆ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾਂ ਦਿੱਤਾ ਗਿਆ।ਵਾਰਿਸ ਭਰਾਵਾਂ ਦਾ 'ਵਿਰਾਸਤੀ ਮੇਲਾ 2017' ਵਿਰਸੇ ਦੀ ਬਾਤ ਪਾਉਦਾ ਹੋਇਆ ਅਮਿੱਟ ਪੈੜ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।ਮੰਚ ਦਾ ਸੰਚਾਲਨ ਜਸਵਿੰਦਰ ਰਾਣੀਪੁਰ, ਪ੍ਰੀਤ ਸਿਆਂ ਤੇ ਜਸਕਿਰਨ ਕੌਰ ਵਲੋਂ ਸਾਝੇ ਤੋਰ 'ਤੇ ਕੀਤਾ ਗਿਆ। 


Tags: brothers listeners ਬ੍ਰਿਸਬੇਨ ਬੋਲਿਆ