FacebookTwitterg+Mail

ਅਮਿਤਾਭ ਨੇ ਰਾਠੌਰ ਦੀ ਫਿੱਟਨੈੱਸ ਚੁਣੌਤੀ ਕੀਤੀ ਪ੍ਰਵਾਨ

amitabh bachchan and rajyavardhan rathore
25 May, 2018 02:44:20 PM

ਮੁੰਬਈ(ਬਿਊਰੋ)— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੇਂਦਰੀ ਮੰਤਰੀ ਰਾਜਵਰਧਨ ਰਾਠੌਰ ਦੀ ਆਨਲਾਈਨ ਫਿੱਟਨੈੱਸ ਚੁਣੌਤੀ ਨੂੰ ਪ੍ਰਵਾਨ ਕੀਤਾ ਹੈ। 'ਹਮ ਫਿੱਟ ਤੋ ਇੰਡੀਆ ਫਿੱਟ' ਨਾਮੀ ਇਸ ਪਹਿਲ ਦੀ ਸ਼ੁਰੂਆਤ ਖੇਡ ਮੰਤਰੀ ਰਾਠੌਰ ਨੇ ਕੀਤੀ ਸੀ। ਉਨ੍ਹਾਂ ਕੁਝ ਦਿਨ ਪਹਿਲਾਂ ਇਸ ਨਾਲ ਸਬੰਧਿਤ ਇਕ ਸੰਖੇਪ ਵੀਡੀਓ ਨੂੰ ਪੋਸਟ ਕੀਤਾ  ਸੀ। 75 ਬਸੰਤ ਵੇਖ ਚੁੱਕੇ ਅਮਿਤਾਭ ਨੇ ਟਵਿਟਰ 'ਤੇ ਇਸ ਚੁਣੌਤੀ ਨੂੰ ਪ੍ਰਵਾਨ ਕੀਤਾ। ਦੱਸ ਦੇਈਏ ਕਿ ਇਸ ਹਫਤੇ ਦੀ ਸ਼ੁਰੂਆਤ 'ਚ ਰਾਠੌਰ ਨੇ ਲੋਕਾਂ ਨੂੰ ਫਿੱਟ ਰਹਿਣ ਦੀ ਅਪੀਲ ਕੀਤੀ ਸੀ।
Punjabi Bollywood Tadka
ਉਨ੍ਹਾਂ ਨੇ ਦੂਜਿਆਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ 'ਤੇ ਆਪਣੇ ਐਕਸਰਸਾਈਜ਼ ਕਿਗਿਮ ਤੋਂ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਫਿੱਟਨੈੱਸ ਅਭਿਆਨ ਜਾਰੀ ਰੱਖਣ ਲਈ, ਓਲੰਪੀਅਨ ਸ਼ੂਟਰ ਤੇ ਰਾਜਨੇਤਾ ਨੇ ਬਾਲੀਵੁੱਡ ਸਟਾਰ ਰਿਤਿਕ ਰੌਸ਼ਨ, ਕ੍ਰਿਕਟਰ ਵਿਰਾਟ ਕੋਹਲੀ ਤੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੂੰ ਸੋਸ਼ਲ ਮੀਡੀਆ ਰਾਹੀਂ ਫਿੱਟਨੈੱਸ ਮੰਤਰ ਪੋਸਟ ਕਰਨ ਲਈ ਚੁਣੌਤੀ ਦਿੱਤੀ ਸੀ। ਇਥੋਂ ਤੱਕ ਕੀ ਕੋਹਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਇਕ ਵਿਅਕਤੀਗਤ ਫਿੱਟਨੈੱਸ ਵੀਡੀਓ ਪੋਸਟ ਕਰੇਗਾ।

 


Tags: Amitabh BachchanFitness ChallengeRajyavardhan Singh RathoreTwitter Handle Virat KohliSaina NehwalHrithik Roshan

Edited By

Sunita

Sunita is News Editor at Jagbani.