FacebookTwitterg+Mail

'ਨਾਗਿਨ 3' ਦੀ ਅਦਾਕਾਰਾ ਨੇ ਖਰੀਦਿਆ ਲਗਜ਼ਰੀ ਫਲੈਟ

anita hassanandani luxury flat
22 May, 2018 08:19:21 PM

ਮੁੰਬਈ (ਬਿਊਰੋ)— 'ਨਾਗਿਨ 3' ਤੇ 'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਅਨੀਤਾ ਹੰਸਨੰਦਾਨੀ ਨੇ ਹਾਲ ਹੀ 'ਚ ਇਕ ਵੱਡਾ ਫਲੈਟ ਖਰੀਦਿਆ ਹੈ। ਅਨੀਤਾ ਨੇ ਆਪਣੇ ਇਸ ਫਲੈਟ 'ਚ ਇਕ ਸ਼ਾਨਦਾਰ ਪਾਰਟੀ ਵੀ ਰੱਖੀ, ਜਿਸ 'ਚ ਇੰਡਸਟਰੀ ਤੋਂ ਉਸ ਦੇ ਨਜ਼ਦੀਕੀ ਦੋਸਤ ਪਹੁੰਚੇ। ਅਨੀਤਾ ਤੇ ਰੋਹਿਤ ਰੈੱਡੀ ਦੀ ਇਸ ਪਾਰਟੀ 'ਚ 'ਯੇ ਹੈ ਮੁਹੱਬਤੇਂ' ਦੇ ਰਮਨ ਭੱਲਾ ਤੇ ਉਨ੍ਹਾਂ ਦੀ ਗਰਭਵਤੀ ਪਤਨੀ ਅੰਕਿਤਾ ਭਾਰਗਵ ਵੀ ਪਹੁੰਚੇ। ਇਸ ਤੋਂ ਇਲਾਵਾ ਟੀ. ਵੀ. ਕੁਈਨ ਏਕਤਾ ਕਪੂਰ ਵੀ ਇਸ ਪਾਰਟੀ 'ਚ ਸ਼ਰੀਕ ਹੋਈ ਤੇ ਉਸ ਨੇ ਇਕ ਸ਼ਾਨਦਾਰ ਤਸਵੀਰ ਸ਼ੇਅਰ ਕਰਕੇ ਅਨੀਤਾ ਤੇ ਉਸ ਦੇ ਪਤੀ ਰੋਹਿਤ ਨੂੰ ਨਵੇਂ ਫਲੈਟ ਦੀ ਵਧਾਈ ਦਿੱਤੀ।
Punjabi Bollywood Tadka
ਦੱਸਣਯੋਗ ਹੈ ਕਿ ਅਨੀਤਾ ਏਕਤਾ ਕਪੂਰ ਦੇ ਬੇਹੱਦ ਨਜ਼ਦੀਕ ਮੰਨੀ ਜਾਂਦੀ ਹੈ ਤੇ ਉਹ ਹੁਣ ਉਸ ਦੇ ਅਗਲੇ ਸ਼ੋਅ 'ਨਾਗਿਨ 3' 'ਚ ਵੀ ਨਾਗਿਨ ਦੇ ਕਿਰਦਾਰ 'ਚ ਨਜ਼ਰ ਆਵੇਗੀ।
Punjabi Bollywood Tadka
ਅਨੀਤਾ ਤੇ ਰੋਹਿਤ ਲੰਮੇ ਸਮੇਂ ਤੋਂ ਇਕ ਚੰਗੇ ਫਲੈਟ ਦੀ ਤਲਾਸ਼ 'ਚ ਸਨ। ਉਨ੍ਹਾਂ ਦੇ ਇਸ ਨਵੇਂ ਫਲੈਟ 'ਚ ਫਰੈਂਚ ਵਿੰਡੋ ਮੌਜੂਦ ਹੈ, ਜੋ ਅਨੀਤਾ ਦੀ ਖਵਾਹਿਸ਼ ਸੀ। ਇਸ ਤੋਂ ਇਲਾਵਾ ਇਹ ਫਲੈਟ ਅਨੀਤਾ ਦੀ ਮਾਂ ਦੇ ਘਰ ਦੇ ਕਾਫੀ ਨਜ਼ਦੀਕ ਹੈ।


Tags: Anita Hassanandani Luxury Flat Ekta Kapoor Rohit Reddy

Edited By

Rahul Singh

Rahul Singh is News Editor at Jagbani.