ਮੁੰਬਈ (ਬਿਊਰੋ)— ਅੱਜ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਅੱਜ ਤੁਹਾਨੂੰ ਅਨੁਸ਼ਕਾ ਦੇ ਬਚਪਨ ਦੀਆਂ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਅਨੁਸ਼ਕਾ ਸ਼ਰਮਾ ਨੇ ਆਪਣਾ ਬਚਪਨ ਦੂਨ ਦੇ ਨੇਸ਼ਵਿਲਾ ਰੋਡ 'ਤੇ 'ਸ਼ੀਲਾ ਭਵਨ' 'ਚ ਆਪਣਾ ਬਚਪਨ ਬਤੀਤ ਕੀਤਾ। ਇਸ ਘਰ 'ਚ ਹੁਣ ਅਨੁਸ਼ਕਾ ਦੀ ਦਾਦੀ, ਚਾਚਾ ਤੇ ਚਾਚੀ ਰਹਿੰਦੇ ਹਨ। ਹਾਲਾਂਕਿ ਹੁਣ ਅਨੁਸ਼ਕਾ ਇਥੇ ਕਾਫੀ ਘੱਟ ਆਉਂਦੀ ਹੈ ਪਰ ਜਦੋਂ ਵੀ ਆਉਂਦੀ ਹੈ ਤਾਂ ਬਚਪਨ ਨੂੰ ਯਾਦ ਕਰਕੇ ਕਾਫੀ ਖੁਸ਼ ਹੋ ਜਾਂਦੀ ਹੈ। ਅਨੁਸ਼ਕਾ ਬਚਪਨ 'ਚ ਸਕੂਲ ਦੀਆਂ ਛੁੱਟੀਆਂ 'ਚ ਆਪਣੇ ਪਿਤਾ ਏ. ਕੇ. ਸ਼ਰਮਾ ਨਾਲ ਇਥੇ ਆਉਂਦੀ ਸੀ। ਚਚੇਰੇ ਭਰਾ-ਭੈਣਾਂ ਨਾਲ ਮਸਤੀ ਕਰਦੀ ਸੀ। ਅਨੁਸ਼ਕਾ ਦੀ ਦਾਦੀ ਉਰਮਿਲਾ ਸ਼ਰਮਾ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਅੱਜ ਵੀ ਇਸੇ ਘਰ 'ਚ ਰਹਿੰਦੇ ਹਨ। ਦੱਸਣਯੋਗ ਹੈ ਕਿ ਅਨੁਸ਼ਕਾ ਨੂੰ ਵਿਰਾਟ ਨਾਲ ਪਿਆਰ ਵੀ ਇਥੇ ਹੋਇਆ ਸੀ। ਦਾਦੀ ਉਨ੍ਹਾਂ ਬਾਰੇ ਵੀ ਬਹੁਤ ਕੁਝ ਦੱਸਦੀ ਹੈ। ਇਨ੍ਹਾਂ ਗਲੀਆਂ 'ਚ ਅਨੁਸ਼ਕਾ ਤੇ ਵਿਰਾਟ ਆਪਸ 'ਚ ਕ੍ਰਿਕਟ ਖੇਡਿਆ ਕਰਦੇ ਸਨ। ਉਦੋਂ ਤੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ। ਅਨੁਸ਼ਕਾ ਸ਼ਰਮਾ ਅੱਜ ਭਾਵੇਂ ਵੱਡੀ ਸਟਾਰ ਬਣ ਚੁੱਕੀ ਹੈ ਪਰ ਉਹ ਪੇਸ਼ੇ ਤੋਂ ਕਦੇ ਵੀ ਮਾਡਲ ਜਾਂ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ। ਉਸ ਦੀ ਇੱਛਾ ਹਮੇਸ਼ਾ ਇਕ ਪੱਤਰਕਾਰ ਬਣਨ ਦੀ ਸੀ।