FacebookTwitterg+Mail

ਤਲਾਕ ਤੋਂ ਬਾਅਦ 'ਡੀ. ਜੇ. ਵਾਲੀ ਗਰਲ' ਨਾਲ ਵਧੀਆਂ ਅਰਜੁਨ ਰਾਮਪਾਲ ਦੀਆਂ ਨਜ਼ਦੀਕੀਆਂ

arjun rampal
04 June, 2018 03:00:36 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ 20 ਸਾਲਾਂ ਬਾਅਦ ਆਪਣੀ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋ ਚੁੱਕੇ ਹਨ। ਦੋਵਾਂ ਨੇ ਤਲਾਕ ਕਿਉਂ ਲਿਆ, ਇਸ ਨੂੰ ਲੈ ਕੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਦੋਵਾਂ ਦੇ ਰਿਸ਼ਤੇ 'ਚ ਆਈ ਤਰੇੜ ਦੀ ਵੱਡੀ ਵਜ੍ਹਾ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਨੂੰ ਵੀ ਦੱਸਿਆ ਗਿਆ। ਹਾਲਾਂਕਿ ਸੱਚ ਕੀ ਹੈ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਇਸ ਵਿਚਾਲੇ ਹੁਣ ਅਰਜੁਨ ਰਾਮਪਾਲ ਦੇ ਨਵੇਂ ਅਫੇਅਰ ਦੀਆਂ ਚਰਚਾਵਾਂ ਹੋ ਰਹੀਆਂ ਹਨ।Punjabi Bollywood Tadka
20 ਸਾਲ ਪੁਰਾਣੇ ਵਿਆਹ 'ਚ ਤਰੇੜ ਦੀ ਨਵੀਂ ਵਜ੍ਹਾ ਮਾਡਲ ਨਤਾਸ਼ਾ ਸਟੇਨਕੋਵਿਕ ਨਾਲ ਅਰਜੁਨ ਦੀਆਂ ਵਧਦੀਆਂ ਨਜ਼ਦੀਕੀਆਂ ਦੱਸੀਆਂ ਜਾ ਰਹੀਆਂ ਹਨ। ਨਤਾਸ਼ਾ ਨੂੰ ਬਾਲੀਵੁੱਡ 'ਚ ਪ੍ਰਸਿੱਧੀ ਬਾਦਸ਼ਾਹ ਦੇ ਗੀਤ 'ਡੀ. ਜੇ. ਵਾਲੇ ਬਾਬੂ' ਤੋਂ ਮਿਲੀ ਸੀ। ਗੀਤ ਦੇ ਸੁਪਰਹਿੱਟ ਹੁੰਦਿਆਂ ਹੀ ਨਤਾਸ਼ਾ ਨੂੰ ਕਈ ਵੱਡੇ ਪ੍ਰਾਜੈਕਟ ਮਿਲੇ ਸਨ।Punjabi Bollywood Tadka
ਰਿਪੋਰਟਾਂ ਮੁਤਾਬਕ ਨਤਾਸ਼ਾਂ ਸਟੇਨਕੋਵਿਕ ਤੇ ਅਰਜੁਨ ਰਾਮਪਾਲ ਦੀ ਪਹਿਲੀ ਮੁਲਾਕਾਤ ਫਿਲਮ 'ਸਤਿਆਗ੍ਰਹਿ' ਦੇ ਸੈੱਟ 'ਤੇ ਹੋਈ ਪਰ ਇਨ੍ਹਾਂ ਦੋਵਾਂ ਦੀ ਚੰਗੀ ਜਾਣ-ਪਛਾਣ ਫਿਲਮ 'ਡੈਡੀ' ਦੇ ਸੈੱਟ 'ਤੇ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਚੰਗੀ ਦੋਸਤੀ ਦਿਖਣ ਲੱਗੀ ਹੈ।
Punjabi Bollywood Tadka
ਖਬਰਾਂ ਇਹ ਵੀ ਆ ਰਹੀਆਂ ਹਨ ਕਿ ਅਰਜੁਨ ਦੇ ਤਲਾਕ ਦੀ ਵਜ੍ਹਾ ਵੀ ਨਤਾਸ਼ਾ ਹੈ।
Punjabi Bollywood Tadka
ਹਾਲ ਹੀ 'ਚ ਉਹ ਫਿਲਮ 'ਫੁਕਰੇ ਰਿਟਰਨਜ਼' ਦੇ 'ਮੇਹਬੂਬਾ' ਗੀਤ 'ਚ ਨਜ਼ਰ ਆਈ। ਉਹ 'ਬਿੱਗ ਬੌਸ 8' ਦੀ ਮੁਕਾਬਲੇਬਾਜ਼ ਵੀ ਰਹਿ ਚੁੱਕੀ ਹੈ।


Tags: Arjun Rampal Natasa Stankovic Mehr Jesia Divorce Relationship

Edited By

Rahul Singh

Rahul Singh is News Editor at Jagbani.