FacebookTwitterg+Mail

ਹਾਲੀਵੁੱਡ ਅਦਾਕਾਰਾ ਦਾ ਖੁਲਾਸਾ, 'ਕਾਨਸ ਫਿਲਮ ਫੈਸਟੀਵਲ' 'ਚ ਹੋਇਆ ਸੀ ਰੇਪ

asia argento  s rape in cannes
21 May, 2018 02:31:42 PM

ਫਰਾਂਸ (ਬਿਊਰੋ)— ਇਟੈਲੀਅਨ ਫਿਲਮ ਸਟਾਰ ਆਸੀਆ ਅਰਜੈਂਤੋ ਨੇ ਕਾਨਸ ਫਿਲਮ ਫੈਸਟੀਵਲ ਦੌਰਾਨ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਨਾਲ ਪੂਰੀ ਹਾਲੀਵੁੱਡ ਇੰਡਸਟਰੀ ਸੋਚਾਂ 'ਚ ਪੈ ਗਈ ਹੈ। ਅਸਲ 'ਚ ਉਨ੍ਹਾਂ ਨੇ ਹਾਲੀਵੁੱਡ ਨਿਰਮਾਤਾ ਹਾਰਵੇ ਵੀਨਸਟੀਨ 'ਤੇ ਰੇਪ ਕੀਤੇ ਜਾਣ ਦਾ ਗੰਭੀਰ ਦੋਸ਼ ਲਗਾਇਆ। ਉਨ੍ਹਾਂ ਨੇ ਸ਼ਨੀਵਾਰ ਨੂੰ ਇਸ ਫੈਸਟੀਵਲ ਦੀ ਕਲੋਜ਼ਿੰਗ ਸੈਰੇਮਨੀ ਦੀ ਸਪੀਚ ਦੌਰਾਨ ਇਹ ਗੱਲ ਸਾਰਿਆ ਸਾਹਮਣੇ ਕਹੀ।

Punjabi Bollywood Tadka

ਆਸੀਆ ਨੇ ਲਗਾਇਆ ਹਾਰਵੇ 'ਤੇ ਦੋਸ਼
ਕਾਨਸ ਫਿਲਮ ਫੈਸਟੀਵਲ ਦੇ ਕਲੋਜ਼ਿੰਗ ਸੈਰੇਮਨੀ 'ਚ ਇਟੈਲੀਅਨ ਫਿਲਮ ਸਟਾਰ ਆਸੀਆ ਅਰਜੈਂਤੋ ਨੇ ਹਾਰਵੇ ਵੀਨਸਟੀਨ 'ਤੇ ਰੇਪ ਕਰਨ ਦਾ ਗੰਭੀਰ ਦੋਸ਼ ਤਾਂ ਲਗਾਇਆ ਹੀ, ਇਸ ਦੇ ਨਾਲ ਹੀ ਫਿਲਮ ਇੰਡਸਟਰੀ ਦੇ ਦੂਜੇ ਅਜਿਹੇ ਲੋਕਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ, ਜੋ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ। ਆਸੀਆ ਨੇ ਆਪਣੀ ਸਪੀਚ 'ਚ ਕਿਹਾ ਕਿ, ''ਸਾਲ 1997 'ਚ ਇਸੇ ਕਾਨਸ 'ਚ ਹਾਰਵੇ ਵੀਨਸਟੀਨ ਨੇ ਮੇਰਾ ਰੇਪ ਕੀਤਾ ਸੀ। ਮੈਂ ਉਸ ਸਮੇਂ 21 ਸਾਲ ਦੀ ਸੀ ਅਤੇ ਇਸ ਫੈਸਟੀਵਲ ਨੂੰ ਰੇਪ ਦਾ ਅੱਡਾ ਬਣਾ ਲਿਆ ਗਿਆ ਸੀ। ਮੈਂ ਉਮੀਦ ਕਰਦੀ ਹਾਂ ਕਿ ਹੁਣ ਕਦੇ ਵੀ ਹਾਰਵੇ ਵੀਨਸਟੀਨ ਨੂੰ ਇਸ ਫਿਲਮ ਫੈਸਟੀਵਲ 'ਚ ਨਹੀਂ ਸੱਦਿਆ ਜਾਵੇਗਾ। ਇੱਥੋਂ ਤੱਕ ਕਿ ਅੱਜ ਰਾਤ ਇੱਥੇ ਤੁਹਾਡੇ ਵਿਚਕਾਰ ਬੈਠੇ ਹੋਏ ਕੁਝ ਲੋਕ ਵੀ ਮਹਿਲਾਵਾਂ ਵਿਰੁੱਧ ਅਪਰਾਧ ਕਰਨ ਲਈ ਜ਼ਿੰਮੇਦਾਰ ਹਨ। ਅਜਿਹਾ ਵਿਵਹਾਰ ਇੰਡਸਟਰੀ ਜਾਂ ਵਰਕਪਲੇਸ 'ਚ ਨਹੀਂ ਕੀਤਾ ਜਾਣਾ ਚਾਹੀਦਾ। ਤੁਹਾਨੂੰ ਪਤਾ ਹੈ ਕਿ ਤੁਸੀਂ ਕੌਣ ਹੋ ਪਰ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਸਾਨੂੰ ਪਤਾ ਹੈ ਕਿ ਤੁਸੀਂ ਕੌਣ ਹੋ ਅਤੇ ਅਸੀਂ ਤੁਹਾਨੂੰ ਹੋਰ ਜ਼ਿਆਦਾ ਬਚਣ ਦਾ ਮੌਕਾ ਨਹੀਂ ਦਿਆਂਗੇ।''

 

A post shared by asiaargento (@asiaargento) on

'ਸਕਾਰਲੇਟ ਦੀਵਾ' ਉਨ੍ਹਾਂ ਦੇ ਅਨੁਭਵ 'ਤੇ ਸੀ ਆਧਾਰਿਤ
ਆਸੀਆ ਨੇ ਕੁਝ ਸਮਾਂ ਪਹਿਲਾਂ ਇਹ ਵੀ ਦੱਸਿਆ ਸੀ ਕਿ ਸਾਲ 2000 'ਚ ਆਈ ਉਨ੍ਹਾਂ ਦੀ ਫਿਲਮ 'ਸਕਾਰਲੇਟ ਦੀਵਾ' 'ਚ ਰੇਪ ਦਾ ਸੀਨ ਵੀਨਸਟੀਨ ਨਾਲ ਉਨ੍ਹਾਂ ਦੇ ਤਜ਼ਰਬੇ 'ਤੇ ਹੀ ਆਧਾਰਿਤ ਸੀ।


Tags: Harvey WeinsteinAsia ArgentoRapeCannes Film FestivalScarlet DivaHollywood Celebrity

Edited By

Chanda Verma

Chanda Verma is News Editor at Jagbani.