FacebookTwitterg+Mail

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ 'ਕੈਰੀ ਆਨ ਜੱਟਾ-2'

carry on jatta 2
23 May, 2018 09:23:29 AM

ਜਲੰਧਰ (ਬਿਊਰੋ)— ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਕੈਰੀ ਆਨ ਜੱਟਾ-2' 1 ਜੂਨ ਨੂੰ ਭਾਰਤ ਤੇ ਹੋਰ ਦੇਸ਼ਾਂ 'ਚ ਰਿਲੀਜ਼ ਹੋਵੇਗੀ। ਸਿਨੇਮਾਘਰਾਂ 'ਚ ਹੋਰ ਫਿਲਮਾਂ ਦੇਖਣ ਗਏ ਦਰਸ਼ਕਾਂ ਨੂੰ ਜਦੋਂ ਪੁੱਛੀਦਾ ਹੈ ਕਿ ਉਹ ਅਗਲੀ ਫ਼ਿਲਮ ਕਿਹੜੀ ਦੇਖਣੀ ਚਾਹੁਣਗੇ ਤਾਂ ਇਕੋ ਜਵਾਬ ਮਿਲਦਾ ਹੈ, 'ਕੈਰੀ ਆਨ ਜੱਟਾ 2'। ਫਿਲਮ ਪ੍ਰਤੀ ਉਤਸੁਕਤਾ ਇਸ ਹੱਦ ਤਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫਿਲਮ ਦੇ ਟ੍ਰੇਲਰ ਨੂੰ ਸ਼ੇਅਰ ਕਰ ਰਹੇ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਜੇ ਟ੍ਰੇਲਰ 'ਚ ਇੰਨੀ ਕਾਮੇਡੀ ਹੈ ਤਾਂ ਪੂਰੀ ਫ਼ਿਲਮ ਕਿੰਨੀ ਹਾਸ ਭਰਪੂਰ ਹੋਵੇਗੀ।
ਫਿਲਮ 'ਚ ਜਿਥੇ ਗਿੱਪੀ ਗਰੇਵਾਲ ਹੈ, ਉਥੇ ਹੀ ਇਸ ਵਾਰ ਸੋਨਮ ਬਾਜਵਾ ਦੀ ਅਦਾਕਾਰੀ ਵੀ ਕਮਾਲ ਦੀ ਹੈ। ਬਾਕੀ ਕਲਾਕਾਰਾਂ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਦੇ ਨਾਂ ਸ਼ਾਮਲ ਹਨ। ਫਿਲਮ ਦੇ ਨਿਰਮਾਤਾ ਮਨਮੋਰਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਹਨ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੁੰਮਾਂ ਪਾ ਰਿਹਾ ਹੈ ਅਤੇ ਪੂਰੀ ਟੀਮ ਆਸਵੰਦ ਹੈ ਕਿ ਫਿਲਮ ਛੇ ਸਾਲ ਪਹਿਲਾਂ ਵਾਂਗ ਰਿਕਾਰਡ ਕਾਇਮ ਕਰੇਗੀ। ਗਿੱਪੀ ਗਰੇਵਾਲ ਨੇ ਕਿਹਾ ਕਿ 'ਕੈਰੀ ਆਨ ਜੱਟਾ 2' ਫਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਅਤੇ ਇਸ ਨੂੰ ਇਕ ਵਾਰ ਦੇਖਣ ਵਾਲਾ ਆਪਣੇ ਸਾਥੀਆਂ ਨਾਲ ਦੂਸਰੀ ਵਾਰ ਦੇਖਣ ਜ਼ਰੂਰ ਜਾਵੇਗਾ।


Tags: Carry On Jatta 2Jaswinder Bhalla Upasana Singh Karamjit AnmolGippy GrewalBinnu Dhillon Smeep Kang Gurpreet GhuggiSonam BajwaPunjabi Film

Edited By

Chanda Verma

Chanda Verma is News Editor at Jagbani.