FacebookTwitterg+Mail

'ਕੈਰੀ ਆਨ ਜੱਟਾ 2' ਦੀ ਟੀਮ ਨੇ ਕੀਤੇ ਦਿਲਚਸਪ ਖੁਲਾਸੇ

carry on jatta 2
24 May, 2018 01:42:47 PM

ਜਲੰਧਰ(ਬਿਊਰੋ)— ਕਰੀਬ 6 ਸਾਲ ਪਹਿਲਾਂ ਆਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਨੇ ਪੰਜਾਬੀ ਸਿਨੇਮੇ ਦੇ ਮਿਆਰ ਨੂੰ ਨਾ ਸਿਰਫ ਉੱਚਾ ਚੁੱਕਿਆ ਸਗੋਂ ਪੰਜਾਬੀ 'ਚ ਕਾਮੇਡੀ ਫਿਲਮਾਂ ਦਾ ਇਕ ਵੱਡਾ ਰੁਝਾਨ ਵੀ ਸ਼ੁਰੂ ਕੀਤਾ ਸੀ। ਇਸ ਫਿਲਮ ਨੇ ਹੀ ਸ਼ਹਿਰੀ ਦਰਸ਼ਕਾਂ ਨੂੰ ਮੁੜ ਪੰਜਾਬੀ ਸਿਨੇਮੇ ਨਾਲ ਜੋੜਿਆ ਸੀ। ਹੁਣ ਇਸ ਫਿਲਮ ਦਾ ਸੀਕਵਲ 'ਕੈਰੀ ਆਨ ਜੱਟਾ 2' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਿਹਾ ਹੈ। ਫਿਲਮ ਦੀ ਸਟਾਰ ਕਾਸਟ ਇੰਨੀ ਦਿਨੀਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Punjabi Bollywood Tadka
ਫਿਲਮ ਗਿੱਪੀ ਗਰੇਵਾਲ ਤੋਂ ਇਲਾਵਾ ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਮੁੱਖ ਭੂਮਿਕਾ 'ਚ ਹਨ। ਇਕ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੇ ਕਿਹਾ,“'' ਫਿਲਮ 'ਕੈਰੀ ਓਨ ਜੱਟਾ' ਇਕ ਪਰਿਵਾਰਿਕ ਫਿਲਮ ਹੈ। ਮੈਨੂੰ ਲੱਗ ਹੀ ਨਹੀਂ ਰਿਹਾ ਕਿ 6 ਸਾਲ ਹੋ ਗਏ ਹਨ। ਮੈਨੂੰ ਲੱਗ ਰਿਹਾ ਹੈ ਜੱਸ, ਜੋ ਮੇਰਾ ਕਿਰਦਾਰ ਰਿਹਾ ਫਿਲਮ ਚ, ਹਮੇਸ਼ਾ ਮੇਰੇ ਨਾਲ ਰਿਹਾ ਹੈ। ਸਾਰੀ ਟੀਮ ਨਾਲ ਦੁਬਾਰਾ ਉਹੀ ਪ੍ਰੋਜੈਕਟ 'ਤੇ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜ਼ੇਦਾਰ ਰਿਹਾ ਹੈ। ਇਸ ਵਾਰ ਮੈਂ ਇਕ ਗੱਲ ਦੀ ਗਰੰਟੀ ਲੈ ਸਕਦਾ ਹਾਂ ਕਿ 'ਕੈਰੀ ਓਨ ਜੱਟਾ 2' 'ਚ ਹਰ ਚੀਜ਼ ਡਬਲ ਹੈ, ਭਾਵੇਂ ਉਹ ਕੰਨਫਿਊਜ਼ਨ ਹੋਵੇ, ਕਾਮੇਡੀ ਜਾਂ ਮਸਤੀ ਹੋਵੇ। ਇਹ ਫਿਲਮ ਯਕੀਨਨ ਪੰਜਾਬੀ ਸਿਨੇਮਾ 'ਚ ਇਕ ਨਵਾਂ ਯੁੱਗ ਲੈ ਕੇ ਆਏਗੀ। ਅਸੀਂ ਪਹਿਲਾਂ ਹੀ ਇਸ ਦੀ ਤੀਸਰੀ ਸੀਰੀਜ਼ 'ਕੈਰੀ ਆਨ ਜੱਟਾ 3' ਦਾ ਐਲਾਨ ਕਰ ਚੁੱਕੇ ਹਾਂ। ਇਹ ਫਿਲਮ 'ਕੈਰੀ ਆਨ ਜੱਟਾ' ਵਾਂਗ ਹੀ ਇਤਿਹਾਸ ਰੱਚੇਗੀ।
Punjabi Bollywood Tadka
ਫਿਲਮ 'ਚ ਜਿਥੇ ਗਿੱਪੀ ਗਰੇਵਾਲ ਹੈ, ਉਥੇ ਹੀ ਇਸ ਵਾਰ ਸੋਨਮ ਬਾਜਵਾ ਦੀ ਅਦਾਕਾਰੀ ਵੀ ਕਮਾਲ ਦੀ ਹੈ। ਬਾਕੀ ਕਲਾਕਾਰਾਂ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਦੇ ਨਾਂ ਸ਼ਾਮਲ ਹਨ। ਫਿਲਮ ਦੇ ਨਿਰਮਾਤਾ ਮਨਮੋਰਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਹਨ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੁੰਮਾਂ ਪਾ ਰਿਹਾ ਹੈ ਅਤੇ ਪੂਰੀ ਟੀਮ ਆਸਵੰਦ ਹੈ ਕਿ ਫਿਲਮ ਛੇ ਸਾਲ ਪਹਿਲਾਂ ਵਾਂਗ ਰਿਕਾਰਡ ਕਾਇਮ ਕਰੇਗੀ। ਗਿੱਪੀ ਗਰੇਵਾਲ ਨੇ ਕਿਹਾ ਕਿ 'ਕੈਰੀ ਆਨ ਜੱਟਾ 2' ਫਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਅਤੇ ਇਸ ਨੂੰ ਇਕ ਵਾਰ ਦੇਖਣ ਵਾਲਾ ਆਪਣੇ ਸਾਥੀਆਂ ਨਾਲ ਦੂਸਰੀ ਵਾਰ ਦੇਖਣ ਜ਼ਰੂਰ ਜਾਵੇਗਾ।
Punjabi Bollywood Tadka


Tags: Carry On Jatta 2Jaswinder BhallaUpasana SinghKaramjit AnmolGippy GrewalBinnu Dhillon Smeep Kang Gurpreet GhuggiSonam Bajwa

Edited By

Sunita

Sunita is News Editor at Jagbani.