FacebookTwitterg+Mail

ਗਿੱਪੀ ਗਰੇਵਾਲ ਨੇ ਬੀਨੂੰ ਢਿੱਲੋਂ ਨੂੰ ਉਂਗਲੀ ਢੇਡੀ ਕਰਨ ਤੋਂ ਕੀਤਾ ਮਨ੍ਹਾ (ਵੀਡੀਓ)

carry on jatta 2
24 May, 2018 04:46:19 PM

ਜਲੰਧਰ (ਬਿਊਰੋ)— ਪੰਜਾਬੀ ਫਿਲਮਾਂ 'ਚ ਕਹਾਵਤਾਂ ਦਾ ਜ਼ਿਕਰ ਹੋਣਾ ਆਮ ਗੱਲ ਹੈ ਪਰ ਕਹਾਵਤ ਨੂੰ ਤੋੜ-ਮਰੋੜ ਕੇ ਫਨੀ ਅੰਦਾਜ਼ 'ਚ ਕਿਵੇਂ ਪੇਸ਼ ਕਰਨਾ ਹੈ, ਇਹ ਗਿੱਪੀ ਗਰੇਵਾਲ ਹੀ ਦੱਸ ਸਕਦੇ ਹਨ। ਹਾਲ ਹੀ 'ਚ 'ਕੈਰੀ ਆਨ ਜੱਟਾ 2' ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਡਾਇਲਾਗ ਪ੍ਰੋਮੋ 'ਚ ਗਿੱਪੀ ਨੇ ਕਿਹਾ, 'ਘੱਟ ਸਿਆਣੇ ਕਹਿੰਦੇ ਹਨ ਕਿ ਜੇ ਸਿੱਧੀ ਉਂਗਲੀ ਨਾਲ ਘਿਓ ਨਾ ਨਿਕਲੇ ਤਾਂ ਉਂਗਲੀ ਢੇਡੀ ਕਰ ਲੈਣੀ ਚਾਹੀਦੀ ਹੈ ਪਰ ਵੱਧ ਸਿਆਣੇ ਕਹਿੰਦੇ ਹਨ ਕਿ ਅਸੀਂ ਉਂਗਲੀ ਲਬੇੜਨੀ ਕਿਉਂ ਹੈ, ਕਿਸੇ ਨੂੰ ਕਹਿ ਦਿੰਦੇ ਹਾਂ ਕਿ ਘਿਓ ਕੱਢ ਕੇ ਸਾਡੀ ਕੌਲੀ 'ਚ ਪਾ ਦੇਣ।' ਇਹ ਡਾਇਲਾਗ ਗਿੱਪੀ ਗਰੇਵਾਲ ਬੀਨੂੰ ਢਿੱਲੋਂ ਸਾਹਮਣੇ ਬੋਲ ਰਹੇ ਹਨ।

ਗਿੱਪੀ ਗਰੇਵਾਲ ਫਿਲਮ ਦੀ ਟੀਮ ਨਾਲ ਇਨ੍ਹੀਂ ਦਿਨੀਂ 'ਕੈਰੀ ਆਨ ਜੱਟਾ 2' ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਪ੍ਰਮੋਸ਼ਨ ਦੇ ਸਿਲਸਿਲੇ 'ਚ ਅੱਜ ਫਿਲਮ ਦੀ ਟੀਮ ਅੰਮ੍ਰਿਤਸਰ ਵਿਖੇ ਜਾ ਰਹੀ ਹੈ। ਕੱਲ ਯਾਨੀ ਸ਼ੁੱਕਰਵਾਰ ਨੂੰ ਫਿਲਮ ਦੀ ਟੀਮ ਜਲੰਧਰ ਵਿਖੇ 'ਕੈਰੀ ਆਨ ਜੱਟਾ 2' ਦੀ ਪ੍ਰਮੋਸ਼ਨ ਕਰੇਗੀ। ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਸਾਲ 2012 'ਚ ਆਈ ਸੁਪਰਹਿੱਟ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਦਾ ਸੀਕੁਅਲ ਹੈ। ਪਹਿਲੀ ਫਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਉਦੋਂ ਤੋਂ ਹੀ ਇਸ ਦੇ ਸੀਕੁਅਲ ਦੀ ਉਡੀਕ ਕੀਤੀ ਜਾ ਰਹੀ ਸੀ। ਫਿਲਮ 1 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Carry On Jatta 2 Gippy Grewal Binnu Dhillon Sonam Bajwa

Edited By

Rahul Singh

Rahul Singh is News Editor at Jagbani.