FacebookTwitterg+Mail

'ਜਗਬਾਣੀ' ਦੇ ਵਿਹੜੇ ਪਹੁੰਚੀ 'ਕੈਰੀ ਆਨ ਜੱਟਾ 2' ਦੀ ਸਟਾਰ ਕਾਸਟ

carry on jatta 2
25 May, 2018 03:34:50 PM

ਜਲੰਧਰ(ਬਿਊਰੋ)— ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 2' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਨੀ ਦਿਨੀਂ ਫਿਲਮ ਦੀ ਪੂਰੀ ਸਟਾਰ ਕਾਸਟ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅੱਜ ਜੱਗਬਾਣੀ ਦੇ ਵਿਹੜੇ 'ਕੈਰੀ ਆਨ ਜੱਟਾ 2' ਦੀ ਸਟਾਰ ਕਾਸਟ ਪਹੁੰਚੀ ਹੈ। ਇਸ ਦੌਰਾਨ ਸਟਾਰ ਕਾਸਟ ਨੇ ਫਿਲਮ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ।

ਫਿਲਮ 'ਚ ਜਿਥੇ ਗਿੱਪੀ ਗਰੇਵਾਲ ਹੈ, ਉਥੇ ਹੀ ਇਸ ਵਾਰ ਸੋਨਮ ਬਾਜਵਾ ਦੀ ਅਦਾਕਾਰੀ ਵੀ ਕਮਾਲ ਦੀ ਹੈ। ਬਾਕੀ ਕਲਾਕਾਰਾਂ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਦੇ ਨਾਂ ਸ਼ਾਮਲ ਹਨ। ਫਿਲਮ ਦੇ ਨਿਰਮਾਤਾ ਮਨਮੋਰਡ ਸਿੰਘ ਸਿੱਧੂ ਤੇ ਗੁਣਬੀਰ ਸਿੰਘ ਸਿੱਧੂ ਹਨ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੁੰਮਾਂ ਪਾ ਰਿਹਾ ਹੈ ਅਤੇ ਪੂਰੀ ਟੀਮ ਆਸਵੰਦ ਹੈ ਕਿ ਫਿਲਮ ਛੇ ਸਾਲ ਪਹਿਲਾਂ ਵਾਂਗ ਰਿਕਾਰਡ ਕਾਇਮ ਕਰੇਗੀ। ਗਿੱਪੀ ਗਰੇਵਾਲ ਨੇ ਕਿਹਾ ਕਿ 'ਕੈਰੀ ਆਨ ਜੱਟਾ 2' ਫਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ ਅਤੇ ਇਸ ਨੂੰ ਇਕ ਵਾਰ ਦੇਖਣ ਵਾਲਾ ਆਪਣੇ ਸਾਥੀਆਂ ਨਾਲ ਦੂਸਰੀ ਵਾਰ ਦੇਖਣ ਜ਼ਰੂਰ ਜਾਵੇਗਾ।


Tags: Carry On Jatta 2Gippy GrewalSonam BajwaBinnu DhillonJaswinder BhallaUpasana SinghKaramjit AnmolSmeep KangGurpreet Ghuggi

Edited By

Sunita

Sunita is News Editor at Jagbani.