FacebookTwitterg+Mail

'ਕੈਰੀ ਆਨ ਜੱਟਾ 2' ਦੇ 3 ਮਜ਼ੇਦਾਰ ਡਾਇਲਾਗ ਪ੍ਰੋਮੋਜ਼ ਹੋਏ ਰਿਲੀਜ਼ (ਵੀਡੀਓਜ਼)

carry on jatta 2 dialogue promos
17 May, 2018 03:55:42 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਕੈਰੀ ਆਨ ਜੱਟਾ 2' ਦੇ 3 ਮਜ਼ੇਦਾਰ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ। ਇਨ੍ਹਾਂ ਪ੍ਰੋਮੋਜ਼ 'ਚ ਗਿੱਪੀ ਗਰੇਵਾਲ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਦੇ ਮਜ਼ੇਦਾਰ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਪ੍ਰੋਮੋਜ਼ ਦੇਖ ਕੇ ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵੱਧ ਜਾਵੇਗਾ। ਫਿਲਮ 'ਚ ਉਕਤ ਤਿੰਨਾਂ ਤੋਂ ਇਲਾਵਾ ਸੋਨਮ ਬਾਜਵਾ, ਉਪਾਸਨਾ ਸਿੰਘ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
Dialogue Promo

Dialogue Promo

Dialogue Promo

ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਸੁਪਰਹਿੱਟ ਪੰਜਾਬੀ ਕਾਮੇਡੀ ਫਿਲਮਾਂ ਬਣਾਉਣ ਦੇ ਮਾਸਟਰ ਮੰਨੇ ਜਾਂਦੇ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰੇਆ ਸ਼੍ਰੀਵਾਸਤਵ ਨੇ ਲਿਖਿਆ ਹੈ ਤੇ ਇਸ ਦੇ ਮਜ਼ੇਦਾਰ ਡਾਇਲਾਗਸ ਦੇ ਲੇਖਕ ਨਰੇਸ਼ ਕਥੂਰੀਆ ਹਨ।
ਫਿਲਮ ਦਾ ਸੰਗੀਤ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋ ਰਿਹਾ ਹੈ। ਹੁਣ ਤਕ ਫਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਵੱਡੇ ਪਰਦੇ 'ਤੇ 1 ਜੂਨ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Carry On Jatta 2 Gippy Grewal Binnu Dhillon BN Sharma Gurpreet Ghuggi

Edited By

Rahul Singh

Rahul Singh is News Editor at Jagbani.