ਮੁੰਬਈ (ਬਿਊਰੋ)— ਭਾਰਤ 'ਚ 2000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹਾਲੀਵੁੱਡ ਫਿਲਮ 'ਡੈੱਡਪੂਲ 2' ਦਾ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਸ਼ਨ ਜਾਰੀ ਹੈ। ਇਸ ਫਿਲਮ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ 'ਚ ਰਿਲੀਜ਼ ਕੀਤਾ ਗਿਆ ਹੈ। ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 11.25 ਕਰੋੜ ਰੁਪਏ, ਦੂਜੇ ਦਿਨ ਸ਼ਨੀਵਾਰ 10.65 ਕਰੋੜ ਦੀ ਕਮਾਈ ਕਰ ਲਈ ਹੈ।ਇਸ ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 21.90 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।
ਦੱਸਣਯੋਗ ਹੈ ਕਿ ਇਹ ਫਿਲਮ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਡੈੱਡਪੂਲ' ਦਾ ਸੀਕਵਲ ਹੈ। ਇਸ ਫਿਲਮ ਦਾ ਨਿਰਦੇਸ਼ਨ ਡੇਵਿਡ ਲੀਚ ਨੇ ਕੀਤਾ ਹੈ। ਫਿਲਮ 'ਚ ਡੈੱਡਪੂਲ ਦਾ ਕਿਰਦਾਰ ਰਿਆਨ ਰਿਨਾਲਡਜ਼ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਫਿਲਮ 'ਚ ਜੋਸ਼ ਬ੍ਰੋਲਿਨ, ਮੋਰੇਨਾ ਬੈਕਰੇਨ, ਜੁਲੀਅਨ ਡੇਨਿਸਨ, ਟੀ. ਜ਼ੇ. ਮਿਲਰ, ਜੈਕ ਕੇਸੀ, ਬ੍ਰਿਆਨਾ ਹਿਲਡੇਬ੍ਰਾਡ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।