FacebookTwitterg+Mail

'ਕੈਰੀ ਆਨ ਜੱਟਾ 2' ਦੇ ਪ੍ਰਮੋਸ਼ਨ ਲਈ ਰਣਬੀਰ ਕਪੂਰ ਦੀ ਮਿਮਿੱਕਰੀ ਨੇ ਬੰਨ੍ਹੇ ਰੰਗ, ਵੀਡੀਓ

gippy grewal and ranbir kapoor
19 May, 2018 01:47:45 PM

ਜਲੰਧਰ(ਬਿਊਰੋ)— ਸੁਪਰਹਿੱਟ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਪਾਲੀਵੁੱਡ ਇੰਡਸਟਰੀ 'ਚ ਗਿੱਪੀ ਗਰੇਵਾਲ ਦੇ ਨਾਲ ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਕੱਦ ਹੋਰ ਉੱਚਾ ਕੀਤਾ ਸੀ। ਹੁਣ ਇਸ ਫਿਲਮ ਦਾ ਸੀਕੁਅਲ ਬਣ ਕੇ ਤਿਆਰ ਹੈ, ਜਿਸ ਦਾ ਨਾਂ 'ਕੈਰੀ ਆਨ ਜੱਟਾ 2' ਹੈ। ਹਾਲ ਹੀ 'ਚ ਫਿਲਮ ਦਾ ਚੌਥਾ ਗੀਤ 'ਗੱਬਰੂ' ਰਿਲੀਜ਼ ਹੋਇਆ। ਇਸ ਤੋਂ ਪਹਿਲਾਂ ਫਿਲਮ ਦੇ 3 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ 'ਕੈਰੀ ਆਨ ਜੱਟਾ 2' ਦੀ ਪ੍ਰਮੋਸ਼ਨ ਕਰਦਾ ਨਜ਼ਰ ਆ ਰਿਹਾ ਹੈ, ਜਿਸ ਦੀ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਪੇਜ਼ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰਣਬੀਰ ਕਪੂਰ ਮਿਮਿੱਕਰੀ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕਾਫੀ ਫਨੀ ਹੈ। ਦੱਸ ਦੇਈਏ ਕਿ ਇਹ ਵੀਡੀਓ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਸੰਜੂ' ਦਾ ਹੈ।

'ਕੈਰੀ ਆਨ ਜੱਟਾ 2' ਫਿਲਮ 'ਚ 'ਕੈਰੀ ਆਨ ਜੱਟਾ' ਦੀ ਹੀ ਟੀਮ ਮੁੜ ਨਜ਼ਰ ਆਵੇਗੀ। ਗਿੱਪੀ ਗਰੇਵਾਲ ਦਾ ਇਸ ਫਿਲਮ 'ਚ ਵੀ ਪਹਿਲਾਂ ਵਾਲਾ ਰੰਗ ਦਿਖਾਈ ਦੇ ਰਿਹਾ ਹੈ ਅਤੇ ਬੀਨੂੰ ਢਿੱਲੋਂ ਦਾ ਕਮਾਲ ਦਾ ਅੰਦਾਜ਼ ਬਰਕਰਾਰ ਹੈ। ਜਸਵਿੰਦਰ ਭੱਲਾ ਦਾ 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' ਵਾਲਾ ਸਟਾਈਲ ਇਕ ਵਾਰ ਫਿਰ ਨਜ਼ਰ ਆਉਣ ਵਾਲਾ ਹੈ ਅਤੇ ਗੁਰਪ੍ਰੀਤ ਘੁੱਗੀ ਦੀ ਲਾਜਵਾਬ ਅਦਾਕਾਰੀ ਵੀ ਮੁੜ ਸਾਹਮਣੇ ਆ ਰਹੀ ਹੈ। ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਦੀ ਕਾਮੇਡੀ ਨੇ ਜਿਵੇਂ ਛੇ ਸਾਲ ਪਹਿਲਾਂ ਰੰਗ ਬੰਨ੍ਹਿਆ ਸੀ, ਉਹੀ ਰੂਪ ਹੁਣ ਦਿਖਾਈ ਦੇਣ ਜਾ ਰਿਹਾ ਹੈ। ਫਿਲਮ ਦੀ ਟੀਮ ਨੂੰ ਆਸ ਹੈ ਕਿ ਜਿਸ ਤਰ੍ਹਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਦਰਸ਼ਕ ਇਸ ਨੂੰ ਵਧ-ਚੜ੍ਹ ਕੇ ਹੁੰਗਾਰਾ ਦੇ ਰਹੇ ਹਨ, ਉਸ ਤੋਂ ਫਿਲਮ ਦੀ ਸਫਲਤਾ ਦੀ ਆਸ ਮਜ਼ਬੂਤ ਹੁੰਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਫਿਲਮ 'ਕੈਰੀ ਆਨ ਜੱਟਾ 2' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਕਾਮੇਡੀ ਨਾਲ ਭਰਪੂਰ ਇਸ ਫਿਲਮ ਦਾ ਟਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਤੇ ਹੁਣ ਦਰਸ਼ਕ ਬੇਸਬਰੀ ਨਾਲ ਇਸ ਫਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।


Tags: Gippy GrewalRanbir KapoorCarry On Jatta 2Sonam BajwaGurpreet GhuggiBinnu DhillonJaswinder BhallaKaramjit AnmolBN SharmaUpasana SinghJyotii Sethi

Edited By

Sunita

Sunita is News Editor at Jagbani.