FacebookTwitterg+Mail

ਮਹਿੰਦੀ ਸੈਰੇਮਨੀ ਦੌਰਾਨ ਲਾੜੇ ਦੀਆਂ ਬਾਹਾਂ 'ਚ ਸ਼ਰਮਾਉਂਦੀ ਦਿਖੀ ਸੋਨਮ ਕਪੂਰ, ਦੇਖੋ ਖਾਸ ਤਸਵੀਰਾਂ

inside pics of sonam kapoor mehendi ceremony
06 May, 2018 08:34:27 PM

ਮੁੰਬਈ (ਬਿਊਰੋ)— ਸੋਨਮ ਕਪੂਰ ਦੇ ਘਰ ਅੱਜ ਮਹਿੰਦੀ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਖਾਸ ਤੌਰ 'ਤੇ ਸੋਨਮ ਕਪੂਰ ਦਾ ਹੋਣ ਵਾਲਾ ਲਾੜਾ ਆਨੰਦ ਆਹੂਜਾ ਵੀ ਪਹੁੰਚਿਆ।
Punjabi Bollywood Tadka
ਮਹਿੰਦੀ ਸੈਰੇਮਨੀ ਦੀਆਂ ਬੇਹੱਦ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸੋਨਮ ਤੇ ਆਨੰਦ ਇਕੱਠੇ ਬੈਠੇ ਕਾਫੀ ਖੂਬਸੂਰਤ ਲੱਗ ਰਹੇ ਹਨ। ਇਕ ਤਸਵੀਰ 'ਚ ਸੋਨਮ ਆਨੰਦ ਦੀਆਂ ਬਾਹਾਂ ਸ਼ਰਮਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਦੀ ਮਹਿੰਦੀ ਸੈਰੇਮਨੀ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਿਤਾਰਿਆਂ 'ਚ ਭਰਾ ਹਰਸ਼ਵਰਧਨ ਕਪੂਰ, ਭੈਣ ਰਿਆ ਕਪੂਰ, ਅਰਜੁਨ ਕਪੂਰ, ਖੁਸ਼ੀ ਕਪੂਰ, ਜਾਨਹਵੀ ਕਪੂਰ, ਮਹੀਪ ਕਪੂਰ, ਕੁਣਾਲ ਰਾਵਲ, ਸ਼ਨਾਇਆ ਕਪੂਰ, ਸਿਧਾਂਤ ਕਪੂਰ, ਸੰਜੇ ਕਪੂਰ ਤੇ ਕਰਨ ਜੌਹਰ ਮੁੱਖ ਤੌਰ 'ਤੇ ਸ਼ਾਮਲ ਸਨ।
Punjabi Bollywood Tadka
ਤਸਵੀਰਾਂ ਦੇ ਨਾਲ-ਨਾਲ ਮਹਿੰਦੀ ਸੈਰੇਮਨੀ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Punjabi Bollywood Tadka
ਸੋਨਮ ਤੇ ਆਨੰਦ ਦਾ ਵਿਆਹ 8 ਮਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12.30 ਵਜੇ ਤਕ ਰੌਕਡੇਲ 226, ਬੈਂਡਸਟੈਂਡ, ਬਾਂਦਰਾ ਵਿਖੇ ਹੋਵੇਗਾ, ਜਿਸ ਦਾ ਡਰੈੱਸ ਕੋਡ ਇੰਡੀਅਨ ਟਰਡੀਸ਼ਨਲ ਹੈ।
Punjabi Bollywood Tadka
ਇਸ ਤੋਂ ਬਾਅਦ ਰਾਤ 8 ਵਜੇ 'ਦਿ ਲੀਲਾ ਹੋਟਲ' ਮੁੰਬਈ 'ਚ ਗਰੈਂਡ ਰਿਸੈਪਸ਼ਨ ਰੱਖੀ ਗਈ ਹੈ, ਜਿਸ ਦਾ ਡਰੈੱਸ ਕੋਡ ਇੰਡੀਅਨ/ਵੈਸਟਰਨ ਫਾਰਮਲ ਹੈ।​​​​​​​


Tags: Sonam Kapoor Anand Ahuja Mehendi Ceremony Kapoor Family

Edited By

Rahul Singh

Rahul Singh is News Editor at Jagbani.