FacebookTwitterg+Mail

Video : ਜੈਨੀਫਰ ਵਿੰਗੇਟ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਮੁੜ ਲਵੇਗੀ ਸੱਤ ਫੇਰੇ

jennifer winget birthday
30 May, 2018 09:06:25 AM

ਮੁੰਬਈ (ਬਿਊਰੋ)— ਕਲਰਜ਼ ਦੇ ਟੀ. ਵੀ. ਸ਼ੋਅ 'ਬੇਪਨਾਹ' ਫੇਮ ਅਦਾਕਾਰਾ ਜੈਨੀਫਰ ਵਿੰਗੇਟ ਅੱਜ ਆਪਣਾ 33ਵਾਂ ਜਨਮਦਿਨ (30 ਮਈ 1985) ਮਨਾ ਰਹੀ ਹੈ। ਅਦਾਕਾਰਾ ਦੇ ਜਨਮਦਿਨ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਮਿਲ ਕੇ ਖਾਸ ਬਣਾਇਆ। ਜੈਨੀਫਰ ਦੇ ਕੇਕ ਕਟਿੰਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜਨਮਦਿਨ ਸੈਲੀਬ੍ਰੇਸ਼ਨ ਦੌਰਾਨ ਅਦਾਕਾਰਾ ਨੇ ਗ੍ਰੀਨ ਕਲਰ ਦਾ ਫਲੋਰਲ ਪ੍ਰਿੰਟੇਡ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਨਮਦਿਨ ਪਾਰਟੀ 'ਚ ਉਨ੍ਹਾਂ ਦਾ ਕੁੱਤਾ ਬ੍ਰੀਜ਼ਰ ਵੀ ਸ਼ਾਮਲ ਹੋਇਆ। ਅਦਾਕਾਰਾ ਦੇ ਕੇਕ ਕਟਿੰਗ ਵੀਡੀਓ 'ਚ ਪਾਲਤੂ ਕੁੱਤੇ ਨੂੰ ਜੈਨੀਫਰ ਨਾਲ ਦੇਖਿਆ ਜਾ ਸਕਦਾ ਹੈ।

ਕੇਕ ਕੱਟਣ ਤੋਂ ਬਾਅਦ ਸਭ ਤੋਂ ਪਹਿਲਾਂ ਜੈਨੀਫਰ ਨੇ ਕੁੱਤੇ ਨੂੰ ਕੇਕ ਖਵਾਇਆ। ਉਹ ਬੇਹੱਦ ਉਤਸ਼ਾਹ ਨਾਲ ਕੇਕ ਖਾਂਦਾ ਹੋਇਆ ਦਿਖਿਆ। ਜ਼ਿਕਰਯੋਗ ਹੈ ਕਿ ਜੈਨੀਫਰ ਵਿੰਗੇਟ ਆਪਣੇ ਵਿਆਹ ਦੀਆਂ ਖਬਰਾਂ ਕਾਰਨ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਜੈਨੀਫਰ ਅੱਜਕਲ ਆਪਣੀ ਆਨਸਕ੍ਰੀਨ ਵਿਆਹ ਕਾਰਨ ਚਰਚਾ 'ਚ ਹੈ।

ਅਸਲ 'ਚ ਉਨ੍ਹਾਂ ਦੇ ਸ਼ੋਅ 'ਬੇਪਨਾਹ' ਦੇ ਸੈੱਟ ਤੋਂ ਕੁਝ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ੋਅ 'ਚ ਉਨ੍ਹਾਂ ਦੀਆਂ ਆਦਿਤਿਆ ਨਾਲ ਵਿਆਹ ਹੋਣ ਵਾਲਾ ਹੈ। ਸੂਤਰਾਂ ਮੁਤਾਬਕ ਜੈਨੀਫਰ ਜਲਦ ਹੀ ਅਸਲ ਜ਼ਿੰਦਗੀ 'ਚ ਵੀ ਵਿਆਹ ਕਰ ਸਕਦੀ ਹੈ। ਜੈਨੀਫਰ ਟੀ. ਵੀ. ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ।

ਇੰਡਸਟਰੀ 'ਚ ਕਈ ਸੈਲੇਬਸ ਅਜਿਹੇ ਹਨ, ਜੋ ਖੁਦ ਜੈਨੀਫਰ ਦੇ ਫੈਨ ਹਨ। ਟੀ. ਵੀ. ਸ਼ੋਅ 'ਬੇਪਨਾਹ' 'ਚ ਉਨ੍ਹਾਂ ਨਾਲ ਕੰਮ ਕਰ ਚੁੱਕੇ ਐਕਟਰ ਕੁਸ਼ਾਲ ਟੰਡਨ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀ ਵਧਾਈ ਦਿੱਤੀ ਹੈ। ਜੈਨੀਫਰ 2012 'ਚ ਦੁਨੀਆ ਦੀ 21ਵੀਂ ਸੈਕਸੀਐਸਟ ਏਸ਼ੀਅਨ ਵੂਮਨ ਚੁਣੀ ਗਈ ਸੀ। ਇਸਟਰਨ ਆਈ ਨਿਊਜ਼ਪੇਪਰ ਨੇ ਉਨ੍ਹਾਂ ਨੂੰ 50 ਸੈਕਸੀਐਸਟ ਏਸ਼ੀਅਨ ਵੂਮਨ 'ਚ ਸ਼ਾਮਲ ਕੀਤਾ ਸੀ।

 


Tags: Jennifer WingetBirthdayCake CuttingVideoViralTv Celebrity

Edited By

Chanda Verma

Chanda Verma is News Editor at Jagbani.