FacebookTwitterg+Mail

'ਕਲ ਹੋ ਨਾ ਹੋ' 'ਚ ਨਿਭਾਇਆ ਸੀ ਜਯਾ ਬੱਚਨ ਦੀ ਬੇਟੀ ਦਾ ਕਿਰਦਾਰ, ਅੱਜ ਇਸ ਕੰਮ 'ਚ ਰਹਿੰਦੀ ਹੈ ਬਿਜ਼ੀ

jhanak shukla then and now
20 May, 2018 05:37:34 PM

ਮੁੰਬਈ (ਬਿਊਰੋ)— 90 ਦੇ ਦਹਾਕੇ 'ਚ ਅਜਿਹੇ ਟੀ. ਵੀ. ਸੀਰੀਅਲਜ਼ ਆਏ ਸਨ, ਜਿਨ੍ਹਾਂ ਨੇ ਮਨੋਰੰਜਨ ਦੀ ਦੁਨੀਆ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਸੀ। ਇਸ ਦੌਰਾਨ ਲੋਕਾਂ ਦੇ ਮਨੋਰੰਜਨ ਦਾ ਜ਼ਰੀਆ ਸਿਰਫ ਟੀ. ਵੀ. ਹੀ ਸੀ। ਅਜਿਹੇ 'ਚ ਬੱਚਿਆਂ ਦੇ ਟੀ. ਵੀ. ਸੀਰੀਅਲ 'ਕਰਿਸ਼ਮਾ ਕਾ ਕਰਿਸ਼ਮਾ' ਨੇ ਵੀ ਟੀ. ਵੀ. ਦੀ ਦੁਨੀਆ 'ਚ ਬਹੁਤ ਕਰਿਸ਼ਮਾ ਕੀਤਾ ਸੀ ਪਰ ਗੱਲ ਕਰਾਂਗੇ ਇਸ ਸੀਰੀਅਲ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਛੋਟੀ ਜਿਹੀ ਬੱਚੀ ਦੀ, ਜੋ ਹੁਣ ਬਹੁਤ ਖੂਬਸੂਰਤ ਹੋ ਗਈ ਹੈ।
Punjabi Bollywood Tadka
ਉਸ ਸਮੇਂ ਟੀ. ਵੀ. 'ਤੇ ਰਾਮਾਇਣ, ਮਹਾਭਾਰਤ, ਸ਼ਕਤੀਮਾਨ ਤੇ ਕਰਿਸ਼ਮਾ ਕਾ ਕਰਿਸ਼ਮਾ ਸਮੇਤ ਕਈ ਅਜਿਹੇ ਸ਼ੋਅਜ਼ ਸਨ, ਜੋ ਬੱਚਿਆਂ ਵਿਚਾਲੇ ਬਹੁਤ ਪ੍ਰਸਿੱਧ ਹੋਏ ਸਨ। ਇਥੋਂ ਤਕ ਕਿ ਬੱਚਿਆਂ-ਬੁੱਢਿਆਂ ਦੇ ਮੂੰਹ 'ਤੇ ਵੀ ਇਨ੍ਹਾਂ ਸੀਰੀਅਲਜ਼ ਦੇ ਨਾਂ ਰਟੇ ਹੋਏ ਸਨ।
Punjabi Bollywood Tadka
ਪਰ ਗੱਲ ਕਰਾਂਗੇ ਸਾਲ 2003 'ਚ ਆਏ ਟੀ. ਵੀ. ਸੀਰੀਅਲ ਕਰਿਸ਼ਮਾ ਕਾ ਕਰਿਸ਼ਮਾ ਦੀ ਅਭਿਨੇਤਰੀ ਦੀ, ਜਿਸ ਦਾ ਨਾਂ ਹੈ ਝਨਕ ਸ਼ੁਕਲਾ। ਝਨਕ ਨੇ ਇਸ ਸੀਰੀਅਲ 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ। ਇਹ ਸੀਰੀਅਲ ਇਕ ਛੋਟੀ ਜਿਹੀ ਬੱਚੀ ਦੀ ਕਹਾਣੀ 'ਤੇ ਆਧਾਰਿਤ ਸੀ, ਜਿਸ 'ਚ ਉਹ ਇਕ ਰੋਬੋਟ ਬਣ ਜਾਂਦੀ ਸੀ।
Punjabi Bollywood Tadka
ਸੀਰੀਅਲ 'ਚ ਝਨਕ ਦੀ ਉਮਰ ਸਿਰਫ ਸੱਤ ਸਾਲ ਸੀ ਪਰ ਹੁਣ ਝਨਕ ਵੱਡੀ ਹੋ ਗਈ ਹੈ। ਸਾਲ 1996 'ਚ ਜਨਮੀ ਝਨਕ ਦੀ ਉਮਰ ਹੁਣ 22 ਸਾਲ ਹੈ ਤੇ ਦਿਖਣ 'ਚ ਉਹ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਦੱਸਣਯੋਗ ਹੈ ਕਿ ਝਨਕ ਨੂੰ ਫਿਲਮ 'ਕਲ ਹੋ ਨਾ ਹੋ' 'ਚ ਵੀ ਦੇਖਿਆ ਗਿਆ ਹੈ।
Punjabi Bollywood Tadka
ਝਨਕ ਫਿਲਮ 'ਕਲ ਹੋ ਨਾ ਹੋ' 'ਚ ਜਯਾ ਬੱਚਨ ਦੀ ਬੇਟੀ ਜ਼ਿਆ ਦੇ ਰੋਲ 'ਚ ਦਿਖਾਈ ਦਿੱਤੀ ਸੀ। ਉਥੇ ਇਕ ਇੰਟਰਵਿਊ ਦੌਰਾਨ ਝਨਕ ਨੇ ਕਿਹਾ ਸੀ ਕਿ ਉਸ ਨੂੰ ਸ਼ਾਹਰੁਖ ਖਾਨ ਨਾਲ ਬੇਹੱਦ ਪਿਆਰ ਹੈ ਤੇ ਉਹ ਵਿਆਹ ਵੀ ਕਰ ਸਕਦੀ ਹੈ। ਦੱਸਣਯੋਗ ਹੈ ਕਿ ਆਖਰੀ ਵਾਰ ਝਨਕ 'ਗੁੰਮਰਾਹ' ਦੇ ਇਕ ਐਪੀਸੋਡ 'ਚ ਦਿਖੀ ਸੀ।
Punjabi Bollywood Tadka
ਝਨਕ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਸ ਦੀ ਮਾਂ ਸੁਪਰੀਆ ਸ਼ੁਕਲਾ ਵੀ ਮੰਨੀ-ਪ੍ਰਮੰਨੀ ਅਭਿਨੇਤਰੀ ਹੈ ਤੇ ਉਸ ਦੇ ਪਿਤਾ ਵੀ ਇਕ ਫਿਲਮਕਾਰ ਹਨ। ਜਦੋਂ ਝਨਕ 6 ਸਾਲ ਦੀ ਸੀ, ਉਦੋਂ ਉਸ ਦਾ ਪਰਿਵਾਰ ਮੁੰਬਈ 'ਚ ਸ਼ਿਫਟ ਹੋ ਗਿਆ ਸੀ।
Punjabi Bollywood Tadka
ਫਿਲਹਾਲ ਝਨਕ ਆਪਣੀ ਪੜ੍ਹਾਈ 'ਤੇ ਧਿਆਨ ਦੇ ਰਹੀ ਹੈ ਤੇ ਝਨਕ ਦਾ ਕਹਿਣਾ ਹੈ ਕਿ ਉਹ ਐਕਟਿੰਗ ਦੀ ਦੁਨੀਆ 'ਚ ਮੁੜ ਨਹੀਂ ਜਾਣਾ ਚਾਹੁੰਦੀ। ਅਸਲ 'ਚ ਉਸ ਦਾ ਸੁਪਨਾ ਇਕ ਸਮਾਜ ਸੇਵਿਕਾ ਬਣਨ ਦਾ ਹੈ। ਇੰਨਾ ਹੀ ਨਹੀਂ, ਇਸ ਕੰਮ 'ਚ ਉਸ ਦਾ ਪਰਿਵਾਰ ਉਸ ਦੇ ਨਾਲ ਹੈ।​​​​​​​


Tags: Jhanak Shukla Kal Ho Na Ho Karishma Ka Karishma Jaya Bachchan

Edited By

Rahul Singh

Rahul Singh is News Editor at Jagbani.