FacebookTwitterg+Mail

'ਮੰਨਤ' 'ਚ ਪੇਂਡੂ ਨਜ਼ਰ ਆਉਣ ਵਾਲੀ ਕੁਲਰਾਜ ਰੰਧਾਵਾ ਅਸਲ ਜ਼ਿੰਦਗੀ 'ਚ ਹੈ ਬੇਹੱਦ ਸਟਾਈਲਿਸ਼

kulraj randhawa
16 May, 2018 12:21:49 PM

ਜਲੰਧਰ(ਬਿਊਰੋ)— ਪੰਜਾਬੀ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਨਾਲ ਧਾਕ ਜਮਾਉਣ ਵਾਲੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 16 ਮਈ, 1983 'ਚ ਦੇਹਰਾਦੂਨ, ਉਤਾਰਖੰਡ 'ਚ ਹੋਇਆ।
Punjabi Bollywood Tadka
ਦੱਸ ਦੇਈਏ ਕਿ ਕੁਲਰਾਜ ਰੰਧਾਵਾ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਕੁਲਰਾਜ ਰੰਧਾਵਾ ਨੇ ਪੰਜਾਬੀ ਫਿਲਮ 'ਮੰਨਤ' ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
Punjabi Bollywood Tadka
'ਮੰਨਤ' ਫਿਲਮ 'ਚ ਕੁਲਰਾਜ ਰੰਧਾਵਾ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ ਨਾਲ ਉਨ੍ਹਾਂ ਦਾ ਪਾਲੀਵੁੱਡ ਇੰਡਸਟਰੀ 'ਚ ਬੋਲ-ਬੋਲਾ ਸ਼ੁਰੂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
Punjabi Bollywood Tadka
ਇਸ ਤੋਂ ਬਾਅਦ ਉਨ੍ਹਾਂ ਨੇ 'ਤੇਰਾ ਮੇਰਾ ਕੀ ਰਿਸ਼ਤਾ', 'ਡਬਲ ਦਿ ਟ੍ਰਬਲ' ਤੇ 'ਨਿਧੀ ਸਿੰਘ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। 'ਨਿਧੀ ਸਿੰਘ' 'ਚ ਉਨ੍ਹਾਂ ਨੇ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜੋ ਕਿ ਜੁਲਮ ਖਿਲਾਫ ਆਪਣੀ ਅਵਾਜ਼ ਉਠਾਉਂਦੀ ਹੈ। ਇਸ ਫਿਲਮ 'ਚ ਉਨ੍ਹਾਂ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਸੀ।
Punjabi Bollywood Tadka
ਦੱਸਣਯੋਗ ਹੈ ਕਿ ਕੁਲਰਾਜ ਰੰਧਾਵਾ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਛੋਟੇ ਪਰਦੇ 'ਤੇ 'ਕਰੀਨਾ ਕਰੀਨਾ' ਨਾਲ ਕੀਤੀ ਸੀ। 'ਮੰਨਤ' ਫਿਲਮ 'ਚ ਕੁਲਰਾਜ ਰੰਧਾਵਾ ਨੇ ਪਿੰਡ ਦੀ ਸਿੱਧੀ ਸਾਧੀ ਸਾਧਾਰਨ ਲੜਕੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਮੁੱਖ ਭੂਮਿਕਾ 'ਚ ਜ਼ਿੰਮੀ ਸ਼ੇਰਗਿੱਲ ਸਨ।
Punjabi Bollywood Tadka
ਇਸ ਤੋਂ ਇਲਾਵਾ ਕੁਲਰਾਜ ਨੇ ਹਿੰਦੀ ਫਿਲਮਾਂ 'ਜਾਨੇ ਭੀ ਦੋ ਯਾਰੋ', 'ਚਾਰ ਦਿਨ ਕੀ ਚਾਂਦਨੀ', 'ਲੱਕੀ ਕਬੂਤਰ', 'ਯਮਲਾ ਪਗਲਾ ਦੀਵਾਨਾ' ਵਰਗੀਆਂ ਹਿੱਟ ਫਿਲਮਾਂ ਵੀ ਦਿੱਤੀਆਂ। ਉਨ੍ਹਾਂ ਨੇ ਫਿਲਮ 'ਚਿੰਟੂ ਜੀ' 'ਚ ਆਪਣੇ ਸਹਿ-ਕਲਾਕਰ ਰਿਸ਼ੀ ਕਪੂਰ ਨਾਲ ਕੰਮ ਕੀਤਾ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kulraj RandhawaHappy BirthdayTera Mera Ki RishtaMannatTera Mera Ki RishtaChintujiJaane Bhi Do YaaroYamla Pagla DeewanaChaar Din Ki ChandniLucky KabootarDouble Di Trouble

Edited By

Sunita

Sunita is News Editor at Jagbani.