FacebookTwitterg+Mail

ਮਨਮੋਹਨ ਵਾਰਿਸ ਨੂੰ 25 ਵਰ੍ਹੇ ਪੂਰੇ ਕਰਨ 'ਤੇ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ

manmohan waris
17 May, 2018 08:45:25 AM

ਕੈਲੀਫੋਰਨੀਆ(ਬਿਊਰੋ)— ਦੁਨੀਆ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀਆਂ ਤੱਕ ਆਪਣੀ ਸੁਰੀਲੀ, ਮਿਆਰੀ ਤੇ ਵਿਲੱਖਣ ਗਾਇਕੀ ਰਾਹੀਂ ਪੰਜਾਬੀਅਤ ਦਾ ਸੰਦੇਸ਼ ਦੇਣ ਵਾਲੇ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ 2018 ਅਮਰੀਕਾ ਦਾ ਦੌਰਾ ਬਹੁਤ ਸਫਲਤਾ ਨਾਲ ਚੱਲ ਰਿਹਾ ਹੈ। ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚ ਹਾਲ ਲੂਥਰ ਵਿਚ ਇਹ ਪੰਜਾਬੀ ਵਿਰਸਾ ਬਲਵਿੰਦਰ ਢੀਂਡਸਾ, ਨਰਿੰਦਰ ਬਾਂਦੀ, ਨਰਿੰਦਰ ਔਜਲਾ, ਬੱਬੀ ਗਿੱਲ ਤੇ ਦੀਪ ਸੂਚ ਵਲੋਂ ਕਰਵਾਇਆ ਗਿਆ।

   ਮਨਮੋਹਨ ਵਾਰਿਸ ਨੇ ਗਾਏ ਹਿੱਟ ਗੀਤ—

ਸ਼ੋਅ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਇਕੱਠਿਆਂ ਲਗਾਤਾਰ ਤਿੰਨ ਚਾਰ ਗੀਤ ਗਾ ਕੇ ਕੀਤੀ। ਇਸ ਤੋਂ ਬਾਅਦ ਸੰਗਤਾਰ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਫਿਰ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਤੇ ਬੇਹੱਦ ਸੁਰੀਲੇ ਗਾਇਕ ਕਮਲ ਹੀਰ ਦੀ ਗਾਇਕੀ ਨਾਲ ਸਟੇਜ ਦੀ ਹਾਜ਼ਰੀ ਸਰੋਤਿਆਂ ਦੇ ਮਨੋਰੰਜਨ ਦਾ ਸਿਖਰ ਹੋ ਨਿਬੜੀ। ਇਸ ਤੋਂ ਬਾਅਦ ਦੀਪਕ ਬਾਲੀ ਨੇ ਬੜੇ ਸਨਮਾਨ ਨਾਲ ਮਨਮੋਹਨ ਵਾਰਿਸ ਨੂੰ ਸਟੇਜ 'ਤੇ ਪੇਸ਼ ਕੀਤਾ। ਉਨ੍ਹਾਂ ਨੇ ਸਟੇਜ 'ਤੇ ਆਉਂਦਿਆਂ ਹੀ ਸਭ ਤੋਂ ਪਹਿਲਾ ਗੀਤ 'ਦੋ ਤਾਰਾ ਵੱਜਦਾ ਵੇ' ਪੇਸ਼ ਕੀਤਾ, ਜਿਸ ਨਾਲ ਉਨ੍ਹਾਂ ਨੇ ਆਪਣਾ ਸੰਗੀਤਕ ਸਫਲ ਸ਼ੁਰੂ ਕੀਤਾ ਸੀ। ਫਿਰ ਆਪਣੇ ਲਗਾਤਾਰ ਹਿੱਟ ਗੀਤ ਗਾਏ। ਸ਼ੋਅ ਦੇ ਅਖੀਰ ਵਿਚ ਸੈਕਰਾਮੈਂਟੋ ਦੇ ਪੰਜਾਬੀਆਂ ਨੇ ਮਨਮੋਹਨ ਵਾਰਿਸ ਨੂੰ ਪੰਜਾਬੀ ਗਾਇਕੀ ਵਿਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ 25 ਸਾਲ ਪੂਰੇ ਕਰਨ 'ਤੇ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ।  


Tags: Manmohan WarisWaris BrotherManmohan Waris New Song Kamal HeerSangtarPunjabi Singer ਮਨਮੋਹਨ ਵਾਰਿਸ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.