FacebookTwitterg+Mail

'Revolver Rani' ਦੇ ਨਿਰਦੇਸ਼ਕ ਨੂੰ ਮਿਲੀ ਜ਼ਮਾਨਤ, ਇਸ ਗੰਭੀਰ ਦੋਸ਼ 'ਚ ਗਏ ਸੀ ਜੇਲ

masina hospital and kangana ranaut
26 April, 2018 09:55:36 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਸਟਾਰਰ ਫਿਲਮ 'Revolver Rani' ਦੇ ਨਿਰਦੇਸ਼ਕ ਸਾਈ ਕਬੀਰ ਨੂੰ ਜ਼ਮਾਨਤ ਮਿਲ ਗਈ ਹੈ/ਬੇਲ 'ਤੇ ਰਿਹਾਅ ਕੀਤਾ ਗਿਆ ਹੈ। ਉਸ 'ਤੇ ਆਪਣੇ ਨੌਕਰ ਰਾਜੂ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਗੰਭੀਰ ਦੋਸ਼ ਲੱਗਾ ਹੈ। ਉਹ ਪਿਛਲੇ ਕੁਝ ਸਮੇਂ ਤੋਂ ਜੇਲ 'ਚ ਸੀ। ਸਾਈ ਕਬੀਰ ਦੇ ਨੌਕਰ ਦੀ ਘਰ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ ਸੀ।
Punjabi Bollywood Tadka
ਪੁਲਸ ਨੇ ਇਸ ਮਾਮਲੇ 'ਚ ਕਬੀਰ ਤੋਂ ਪੁੱਛਗਿੱਛ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਸ 'ਤੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਾਈ ਕਬੀਰ ਫਰਵਰੀ 'ਚ ਕਈ ਦਿਨਾਂ ਤੱਕ ਡਿਪ੍ਰੈਸ਼ਨ ਦੀ ਵਜ੍ਹਾ ਨਾਲ ਮਸੀਨਾ ਹਸਪਤਾਲ 'ਚ ਭਰਤੀ ਰਿਹਾ ਸੀ।
Punjabi Bollywood Tadka
ਕਬੀਰ ਨੇ ਆਪਣੇ ਬਚਾਅ 'ਚ ਕਿਹਾ ਸੀ ਕਿ ਮੈਂ ਆਪਣੇ ਨਿਰਦੋਸ਼ ਹੋਣ ਨੂੰ ਲੈ ਕੇ ਚਿੰਤਾ 'ਚ ਨਹੀਂ ਹਾਂ। ਰਾਜੂ ਨੇ ਹੋ ਸਕਦਾ ਹੈ ਕਿ ਆਤਮ ਹੱਤਿਆ ਕੀਤੀ ਹੋਵੇ ਕਿਉਂਕਿ ਉਸ ਨੇ ਮਕਾਨ ਮਾਲਕ ਦੇ ਚੈੱਕ 'ਤੇ ਫਰਜੀ ਸਾਈਨ ਕੀਤੇ ਸਨ।


Tags: Masina HospitalRevolver RaniSai Kabir RajuKangana RanautBollywood Celebrity

Edited By

Sunita

Sunita is News Editor at Jagbani.