FacebookTwitterg+Mail

ਸਫੈਦ ਸਾੜ੍ਹੀ 'ਚ ਭੋਜਪੁਰੀ ਅਭਿਨੇਤਰੀ ਮੋਨਾਲੀਸਾ ਦੀਆਂ ਬੋਲਡ ਤਸਵੀਰਾਂ ਤੇ ਵੀਡੀਓ ਵਾਇਰਲ

monalisa hot video and pics
22 May, 2018 03:07:56 PM

ਮੁੰਬਈ (ਬਿਊਰੋ)— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਤੇ ਭੋਜਪੁਰੀ ਸਟਾਰ ਮੋਨਾਲੀਸਾ ਉਰਫ ਅੰਤਰਾ ਬਿਸ਼ਵਾਸ ਇਸ ਗਰਮੀ 'ਚ ਵੀ ਤਾਮਪਾਨ ਨੂੰ ਹੋਰ ਵਧਾ ਰਹੀ ਹੈ। ਇਹ ਖੂਬਸੂਰਤ ਅਭਿਨੇਤਰੀ 'ਡੁਪੁਰ ਠਾਕੁਰਪੋ' ਸੀਜ਼ਨ 2 'ਚ ਬੇਹੱਦ ਗਲੈਮਰੈੱਸ ਅੰਦਾਜ਼ 'ਚ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਇਹ ਬੰਗਾਲੀ ਵੈੱਬ ਸੀਰੀਜ਼ ਹੈ, ਜਿਸ 'ਚ ਮੋਨਾਲੀਸਾ ਆਪਣੀ ਹੌਟਨੈੱਸ ਦਾ ਜਾਦੂ ਬਿਖੇਰਨ ਲਈ ਤਿਆਰ ਹੈ।

 

A post shared by MONALISA (@aslimonalisa) on

ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਅਸਲ 'ਚ ਉਸ ਦੀ ਵੈੱਬ ਸੀਰੀਜ਼ ਦਾ ਹੋਲੀ 'ਤੇ ਆਧਾਰਿਤ ਗੀਤ ਹੈ। ਇਸ ਵੀਡੀਓ 'ਚ ਮੋਨਾਲੀਸਾ ਸਫੈਦ ਸ਼ਿਫਾਨ ਸਾੜ੍ਹੀ 'ਚ ਨਜ਼ਰ ਆ ਰਹੀ ਹੈ ਤੇ ਉਸ ਦੇ ਡਾਂਸਿੰਗ ਮੂਵਜ਼ ਨੂੰ ਤੁਸੀਂ ਦੇਖਦੇ ਰਹਿ ਜਾਓਗੇ।
Punjabi Bollywood Tadka
ਮੋਨਾਲੀਸਾ ਨੂੰ 'ਬਿੱਗ ਬੌਸ 10' 'ਚ ਹਿੱਸਾ ਲੈਣ ਤੋਂ ਬਾਅਦ ਘਰ-ਘਰ 'ਚ ਪਛਾਣ ਮਿਲੀ। ਉਸ ਨੇ 'ਬਿੱਗ ਬੌਸ 10' ਦੇ ਘਰ ਅੰਦਰ ਹੀ ਕੋ-ਸਟਾਰ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕਰਵਾਇਆ ਤੇ ਉਸ ਦਾ ਵਿਆਹ ਨੈਸ਼ਨਲ ਟੀ. ਵੀ. 'ਤੇ ਦਿਖਾਇਆ ਗਿਆ ਸੀ। ਦੱਸਣਯੋਗ ਹੈ ਕਿ ਮੋਨਾਲੀਸਾ ਭੋਜਪੁਰੀ ਫਿਲਮ ਇੰਡਸਟਰੀ ਦਾ ਮੰਨਿਆ-ਪ੍ਰਮੰਨਿਆ ਨਾਂ ਹੈ।
Punjabi Bollywood Tadka
ਮੋਨਾਲੀਸਾ ਭੋਜਪੁਰੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਧ ਫੀਸ ਹਾਸਲ ਕਰਨ ਵਾਲੀ ਅਭਿਨੇਤਰੀ ਹੈ। ਉਸ ਨੇ 2008 'ਚ 'ਭੋਲੇ ਸ਼ੰਕਰ' ਫਿਲਮ ਨਾਲ ਇੰਡਸਟਰੀ 'ਚ ਕਦਮ ਰੱਖਿਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਉਹ ਕਈ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ।
Punjabi Bollywood TadkaPunjabi Bollywood Tadka


Tags: Monalisa Dupur Thakurpo Jhuma Boudi Holi Song

Edited By

Rahul Singh

Rahul Singh is News Editor at Jagbani.