FacebookTwitterg+Mail

8 ਮਹਿਲਾਵਾਂ ਨੇ ਐਕਟਰ 'ਤੇ ਲਾਏ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼, 10 ਸਾਲਾਂ ਤੋਂ ਕਰ ਰਿਹਾ ਤੰਗ

morgan freeman
25 May, 2018 10:50:43 AM

ਨਵੀਂ ਦਿੱਲੀ(ਬਿਊਰੋ)— ਕੇਵਿਨ ਸਪੈਸੀ ਤੋਂ ਬਾਅਦ ਹੁਣ ਇਕ ਹੋਰ ਹਾਲੀਵੁੱਡ ਐਕਟਰ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਹੈ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ 80 ਸਾਲਾਂ ਦੇ ਮਾਰਗਨ ਫ੍ਰੀਮੈਨ 'ਤੇ 8 ਮਹਿਲਾਵਾਂ ਨੇ ਸਰੀਰਿਕ ਸ਼ੋਸ਼ਣ ਦੇ ਦੋਸ਼ ਲਾਏ ਹਨ। ਸੀ. ਐੱਨ. ਐੱਨ. ਨੇ ਉਨ੍ਹਾਂ ਮਹਿਲਾਵਾਂ ਦੀ ਗੱਲ ਕੀਤੀ, ਜਿਨ੍ਹਾਂ ਨੇ ਮਾਰਗਨ ਫ੍ਰੀਮੈਨ ਨਾਲ ਕੰਮ ਕੀਤਾ। ਇਸ 'ਚ 8 ਮਹਿਲਾਵਾਂ ਦੇ ਇਹ ਦੋਸ਼ ਹਨ ਕਿ ਮਾਰਗਨ ਨੇ ਕੰਮ ਦੌਰਾਨ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਤੇ ਸਾਡੇ ਸਰੀਰ ਤੇ ਕੱਪੜਿਆਂ ਦੇ ਭੱਦੇ ਕੁਮੈਂਟਸ ਵੀ ਕੀਤੇ। ਦੱਸ ਦੇਈਏ ਕਿ ਮਾਰਗਨ ਫਿਲਮ 'ਸ਼ਾਸ਼ਾਂਕ ਰੈੱਡਮਪਸ਼ਨ', 'ਬੈਟਮੈਨ ਟ੍ਰਾਈਲਾਜ਼ੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕਾ ਹੈ।
ਇਕ ਪੀੜਤਾ ਨੇ ਦੋਸ਼ ਲਾਇਆ, ਫ੍ਰੀਮੈਨ ਮੇਰੀ ਸਕਰਟ ਚੁੱਕਦਾ ਸੀ ਤੇ ਕਈ ਤਰ੍ਹਾਂ ਦੇ ਇਤਰਾਜ਼ਯੋਗ ਸਵਾਲ ਪੁੱਛਦਾ ਸੀ। ਪ੍ਰੋਡਕਸ਼ਨ 'ਚ ਕੰਮ ਕਰਨ ਵਾਲੀਆਂ4 ਮਹਿਲਾਵਾਂ ਨੇ ਦੋਸ਼ ਲਾਇਆ ਕਿ ਮਾਰਗਨ ਪਿਛਲੇ 10 ਸਾਲਾਂ ਤੋਂ ਲਗਾਤਾਰ ਅਜਿਹਾ ਵਿਵਹਾਰ ਕਰ ਰਿਹਾ ਹੈ, ਜਿਸ ਨਾਲ ਮਹਿਲਾਵਾਂ ਅਸਹਿਜ ਹੋ ਜਾਂਦੀਆਂ ਹਨ। ਇਨ੍ਹਾਂ ਹੀ ਐਕਟਰ ਮਹਿਲਾਵਾਂ ਤੋਂ ਕਈ ਵਾਰ ਮਸਾਜ/ਮਾਲਿਸ਼ ਵੀ ਕਰਾਉਂਦਾ ਸੀ।


Tags: Morgan FreemanHarassmentMichael CaineAlan ArkinDriving Miss DaisyShawshank Redemption

Edited By

Sunita

Sunita is News Editor at Jagbani.