FacebookTwitterg+Mail

'ਨਾਗਿਨ 3' ਦੇ ਪ੍ਰੋਮੋ ਤੋਂ ਬਾਅਦ ਪ੍ਰੀਮੀਅਰ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

naagin 3
16 May, 2018 12:57:22 PM

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ' ਜਲਦ ਹੀ ਸੀਜ਼ਨ 3 ਨਾਲ ਛੋਟੇ ਪਰਦੇ 'ਤੇ ਵਾਪਸ ਆ ਰਿਹਾ ਹੈ। ਸੂਤਰਾਂ ਮੁਤਾਬਕ 'ਨਾਗਿਨ' ਦੇ ਸੀਜ਼ਨ 3 ਦਾ ਪ੍ਰੀਮੀਅਰ 2 ਜੂਨ, 2018 ਨੂੰ ਹੋਵੇਗਾ। ਸੀਜ਼ਨ 3 'ਚ ਮੇਕਰਜ਼ ਨੇ ਕਈ ਬਦਲਾਅ ਕੀਤੇ ਹਨ। ਇਸ ਸੀਜ਼ਨ 'ਚ ਮੌਨੀ ਰਾਏ ਨਹੀਂ, ਬਲਕਿ ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ, ਸੁਰਭੀ ਜਯੋਤੀ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਪ੍ਰੀਮੀਅਰ ਤੋਂ ਪਹਿਲਾਂ ਮੇਕਰਜ਼ ਨੇ 'ਨਾਗਿਨ 3' ਦਾ ਨਵਾਂ ਪ੍ਰੋਮੋ ਜਾਰੀ ਕੀਤਾ ਸੀ। ਪ੍ਰੋਮੋ 'ਚ 'ਨਾਗਿਨ' ਦਾ ਕਿਰਦਾਰ ਨਿਭਾਅ ਰਹੀ ਕਰਿਸ਼ਮਾ ਤੰਨਾ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਮੋ ਨੂੰ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ।

ਪ੍ਰੀਮੀਅਰ ਤੋਂ ਪਹਿਲਾਂ ਅਨੀਤਾ ਹਸਨੰਦਾਨੀ ਨੇ ਸ਼ੋਅ ਦਾ ਹਿੱਸਾ ਬਣਨ 'ਤੇ ਕਿਹਾ ਸੀ ਕਿ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਉੱਥੇ ਹੀ ਏਕਤਾ ਕਪੂਰ ਇਸ ਸ਼ੋਅ ਸਫਲ ਬਣਾਉਣ 'ਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਸੈੱਟ ਤੋਂ ਅਨੀਤਾ ਹਸਨੰਦਾਨੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ।


Tags: Naagin 3 Ektha Kapoor Karishma Tanna Promo Anita Hassanandani Tv Show

Edited By

Kapil Kumar

Kapil Kumar is News Editor at Jagbani.