FacebookTwitterg+Mail

ਵੱਡੇ ਸ਼ਹਿਰਾਂ ਦੇ ਆਮ ਲੋਕਾਂ ਦੇ ਰਿਸ਼ਤਿਆਂ ਨੂੰ ਬਿਆਨਦੀ ਫ਼ਿਲਮ 'ਲਸਟ ਸਟੋਰੀਜ਼'

netflix official trailer
20 May, 2018 09:59:30 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਤੇ ਮਨੀਸ਼ਾ ਕੋਈਰਾਲਾ ਦੀ ਆਉਣ ਵਾਲੀ ਫਿਲਮ ਤੇ ਨੈਟਫਲਿਕਸ ਦੀ ਤੀਜੀ ਓਰੀਜਨਲ ਇੰਡੀਅਨ ਫਿਲਮ 'ਲਸਟ ਸਟੋਰੀਜ਼' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਕਰਨ ਜੌਹਰ, ਅਨੁਰਾਗ ਕਸ਼ਿਅਪ, ਜ਼ੋਇਆ ਅਖਤਰ ਤੇ ਦਿਬਾਂਕਰ ਬੈਨਰਜੀ ਪੂਰੇ ਪੰਜ ਸਾਲ ਬਾਅਦ ਕੰਮ ਕਰ ਰਹੇ ਹਨ। ਫਿਲਮ ਨੈਟਫਲਿਕਸ ਦੀ ਹੈ ਇਸੇ ਲਈ ਇਸ ਨੂੰ ਕਿਸੇ ਸੈਂਸਰਸ਼ਿਪ ਦੀ ਲੋੜ ਨਹੀਂ ਹੈ। ਨੈਟਫਲਿਕਸ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਸੈਂਸਰ ਬੋਰਡ ਅਤੇ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ। ਫਿਲਮ ਨੂੰ 190 ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ। ਜੇਕਰ 'ਲਵ ਲਸਟ' ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਰਾਧੀਕਾ ਆਪਟੇ, ਮਨੀਸ਼ਾ ਕੋਈਰਾਲਾ, ਭੂਮੀ ਪੇਂਡਨੇਕਰ ਤੇ ਕਿਆਰਾ ਆਡਵਾਨੀ ਮੁੱਖ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆ। ਕਾਫੀ ਲੰਬੇ ਸਮੇਂ ਤੋਂ ਫੈਨਜ਼ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ।


ਫਿਲਮ ਦੇ ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਸਾਫ ਦਿਖਾਈਆ ਗਿਆ ਹੈ ਕਿ ਭਾਰਤ ਦੇ ਛੋਟੇ-ਵੱਡੇ ਸ਼ਹਿਰਾਂ 'ਚ ਲੋਕਾਂ ਦੀ ਜਿੰਦਗੀ 'ਚ ਹੋਣ ਵਾਲੇ ਇਕ ਤੋਂ ਜ਼ਿਆਦਾ ਰਿਸ਼ਤਿਆਂ ਦੇ ਕਿੱਸਿਆਂ ਤੋਂ ਪਰਦਾ ਬੜੇ ਹੀ ਦਿਲਚਸਪ ਤਰੀਕੇ ਨਾਲ ਚੁੱਕਿਆ ਜਾਂਦਾ ਹੈ। ਫਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਨੈਟਫਲਿਸਕ' 15 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: NetflixOfficial TrailerKaran JoharZoya AkhtarDibakar BanerjeeAnurag KashyapBollywood Celebrity

Edited By

Sunita

Sunita is News Editor at Jagbani.