FacebookTwitterg+Mail

'ਸੰਜੂ' ਦੇ ਨਵੇਂ ਪੋਸਟਰ 'ਚ ਪਰੇਸ਼ ਰਾਵਲ ਨੂੰ ਪਛਾਨਣਾ ਹੋਇਆ ਮੁਸ਼ਕਿਲ

paresh rawal
26 May, 2018 05:33:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਫਿਲਮ 'ਸੰਜੂ' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਨਵੇਂ ਪੋਸਟਰ 'ਚ ਸੰਜੇ ਦੱਤ ਦੀ ਭੂਮਿਕਾ ਨਿਭਾਅ ਰਹੇ ਰਣਬੀਰ ਕਪੂਰ ਨੂੰ ਪਰੇਸ਼ ਰਾਵਲ ਯਾਨੀ ਸੁਨੀਲ ਦੱਤ ਦਿਲਾਸਾ ਦਿੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਪੋਸਟਰ 'ਚ ਪਰੇਸ਼ ਰਾਵਲ ਨੂੰ ਪਛਾਨਣਾ ਮੁਸ਼ਕਿਲ ਹੋ ਰਿਹਾ ਹੈ। ਇਸ ਬਾਇਓਪਿਕ 'ਚ ਸੰਜੇ ਦੱਤ ਦੇ ਜੀਵਨ ਨਾਲ ਜੁੜੇ ਕਈ ਪਹਿਲੂਆਂ ਨੂੰ ਦਿਖਾਇਆ ਜਾਵੇਗਾ। ਇਹ ਫਿਲਮ ਫਿਲਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਦੱਸਣਯੋਗ ਹੈ ਕਿ 'ਸੰਜੂ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ranbir Kapoor Paresh Rawal Rajkumar Hirani Sanju Poster Hindi Film

Edited By

Kapil Kumar

Kapil Kumar is News Editor at Jagbani.