FacebookTwitterg+Mail

ਪੋਖਰਣ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕਰੇਗੀ 'ਪਰਮਾਣੂ', ਟਰੇਲਰ ਰਿਲੀਜ਼

parmanu the story of pokhran
11 May, 2018 06:02:59 PM

ਮੁੰਬਈ (ਬਿਊਰੋ)— 11 ਮਈ, 1998 ਨੂੰ ਰਾਜਸਥਾਨ ਦੇ ਪੋਖਰਣ 'ਚ ਪਰਮਾਣੂ ਪਰੀਖਣ ਕਰਕੇ ਭਾਰਤ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਅਜਿਹੇ 'ਚ ਭਾਰਤ ਦੀ ਇਸ ਸਫਲਤਾ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕਰਦੀ ਫਿਲਮ 'ਪਰਮਾਣੂ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਪਰਮਾਣੂ' ਦੇ ਟਰੇਲਰ 'ਚ 6 ਆਰਮੀ ਦੇ ਜਵਾਨਾਂ ਦੀ ਟੀਮ ਦਿਖਾਈ ਗਈ ਹੈ, ਜਿਨ੍ਹਾਂ ਨੇ ਇਸ ਪੂਰੇ ਮਿਸ਼ਨ ਨੂੰ ਸਫਲ ਬਣਾਇਆ ਹੈ। ਇਸ ਫਿਲਮ 'ਚ ਜੌਨ ਅਬ੍ਰਾਹਮ ਅਹਿਮ ਭੂਮਿਕਾ 'ਚ ਹਨ ਅਤੇ ਉਨ੍ਹਾਂ ਨਾਲ ਅਦਾਕਾਰਾ ਡਾਇਨਾ ਪੇਂਟੀ ਨਜ਼ਰ ਆ ਰਹੀ ਹੈ। ਦਰਸਅਲ, ਪਰੀਖਣ ਦੇ ਦਿਨ ਸਭ ਨੂੰ ਆਰਮੀ ਦੀ ਵਰਦੀ 'ਚ ਪਰੀਖਣ ਦੀ ਜਗ੍ਹਾ 'ਤੇ ਲਿਜਾਇਆ ਜਾਂਦਾ ਹੈ ਤਾਂ ਜੋ ਖੂਫੀਆ ਏਜੰਸੀਆਂ ਨੂੰ ਲੱਗੇ ਕਿ ਸੈਨਾ ਦੇ ਜਵਾਨ ਡਿਊਟੀ ਦੇ ਰਹੇ ਹਨ। ਜੌਨ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਹ ਟਰੇਲਰ ਸ਼ੇਅਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਜੌਨ ਅਬ੍ਰਾਹਮ ਨਾਲ ਇਸ ਫਿਲਮ 'ਚ ਡਾਇਨਾ ਪੇਂਟੀ ਅਹਿਮ ਭੂਮਿਕਾ ਨਿਭਾਵੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਬੋਮਨ ਈਰਾਨੀ ਵੀ ਦਿਖਾਈ ਦੇਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: John Abraham Diana Penty Parmanu The Story of Pokhran Trailer Rajasthan Hindi Film

Edited By

Kapil Kumar

Kapil Kumar is News Editor at Jagbani.