FacebookTwitterg+Mail

28 ਮਈ ਨੂੰ ਰਿਲੀਜ਼ ਹੋਵੇਗਾ ਰੁਪਿੰਦਰ ਹਾਂਡਾ ਦਾ ਗੀਤ 'ਪਰਵਾਹ ਨੀ ਕਰੀਦੀ'

parwah ni karidi rupinder handa
23 May, 2018 07:16:42 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਪਰਵਾਹ ਨੀ ਕਰੀਦੀ' 28 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ 'ਤੇ ਇਸ ਗੀਤ ਨਾਲ ਸਬੰਧਤ ਪੋਸਟਰਜ਼ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਉਹ ਪੰਜਾਬੀ ਸੂਟਾਂ 'ਚ ਖੂਬਸੂਰਤ ਲੱਗ ਰਹੀ ਹੈ। 'ਪਰਵਾਹ ਨੀ ਕਰੀਦੀ' ਗੀਤ ਦਾ ਮਿਊਜ਼ਿਕ ਅਰਪਨ ਬਾਵਾ ਨੇ ਦਿੱਤਾ ਹੈ। ਇਸ ਨੂੰ ਕਲਮਬੱਧ ਹੈਪੀ ਬੰਡਾਲਾ ਨੇ ਕੀਤਾ ਹੈ ਤੇ ਨਿਰਦੇਸ਼ਨ ਅਕੀਜ਼ ਤੇ ਤਰੁਣ ਨੇ ਕੀਤਾ ਹੈ। ਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਰੁਪਿੰਦਰ ਹਾਂਡਾ ਦਾ ਇਸ ਤੋਂ ਪਹਿਲਾਂ 'ਜੋੜੀਆਂ' ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 5.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਮੀਦ ਕਰਦੇ ਹਾਂ ਕਿ 'ਪਰਵਾਹ ਨੀ ਕਰੀਦੀ' ਗੀਤ ਰੁਪਿੰਦਰ ਹਾਂਡਾ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਹੀ ਸਫਲਤਾ ਹਾਸਲ ਕਰੇਗਾ।


Tags: Parwah Ni Karidi Rupinder Handa Saga Music Punjabi Song

Edited By

Rahul Singh

Rahul Singh is News Editor at Jagbani.