FacebookTwitterg+Mail

ਲਓ ਜੀ ਪ੍ਰਿਆ ਪ੍ਰਕਾਸ਼ ਮੁੜ ਚਰਚਾ 'ਚ, ਵਾਇਰਲ ਹੋਇਆ ਇਕ ਹੋਰ ਵੀਡੀਓ

priya prakash varrier
25 May, 2018 12:45:57 PM

ਮੁੰਬਈ (ਬਿਊਰੋ)— ਪ੍ਰਿਆ ਪ੍ਰਕਾਸ਼ ਵਾਰੀਅਰ ਹੁਣ ਇੰਟਰਨੈੱਟ ਦਾ ਉਹ ਚਿਹਰਾ ਬਣ ਚੁੱਕਿਆ ਹੈ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਆਪਣੀਆਂ ਅੱਖਾਂ ਦੀਆਂ ਅਦਾਵਾਂ ਨਾਲ ਲੱਖਾਂ ਫੈਨਜ਼ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਾਰ ਪ੍ਰਿਆ ਨੇ ਕਿਸੇ ਐਕਟਿੰਗ ਦਾ ਵੀਡੀਓ ਪੋਸਟ ਨਹੀਂ ਕੀਤਾ ਹੈ, ਸਗੋਂ ਉਹ ਬੇਹੱਦ ਹੀ ਖੂਬਸੂਰਤ ਅੰਦਾਜ਼ ਵਿਚ ਸ਼ੂਟ ਲਈ ਤਿਆਰ ਦਿਖਾਈ ਦੇ ਰਹੀ ਹੈ। ਬਲੈਕ ਕਲਰ ਦੇ ਡਰੈੱਸ ਵਿਚ ਪ੍ਰਿਆ ਪ੍ਰਕਾਸ਼ ਆਪਣੀ ਆਉਣ ਵਾਲੀ ਫਿਲਮ 'ਓਰੂ ਅਦਾਰ ਲਵ' ਪ੍ਰਮੋਸ਼ਨ ਲਈ ਸ਼ੂਟ ਕਰ ਰਹੀ ਹੈ। ਉਨ੍ਹਾਂ ਨਾਲ ਐਕਟਰ ਰੋਸ਼ਨ ਅਬਦੁੱਲ ਰਹੂਫ ਵੀ ਨਜ਼ਰ ਆਏ।

 

A post shared by Movie Bubbles (@moviebubbles) on


ਦੱਸ ਦੇਈਏ ਕਿ 'ਓਰੂ ਅਦਾਰ ਲਵ' ਨੂੰ ਉਮਰ ਲੁਲੂ ਨੇ ਡਾਇਰੈਕਟ ਕੀਤਾ ਹੈ। ਫਿਲਮ ਸਤੰਬਰ ਵਿਚ ਰਿਲੀਜ਼ ਹੋਵੇਗੀ ਅਤੇ ਉਸ ਵੇਲੇ ਤੱਕ ਪ੍ਰਿਆ ਪ੍ਰਕਾਸ਼ ਦੇ ਇਸ ਤਰ੍ਹਾਂ ਦੇ ਧਮਾਕੇ ਆਉਂਦੇ ਰਹਿਣਗੇ। ਪ੍ਰਿਆ ਪ੍ਰਕਾਸ਼ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੰਸਟਾਗਰਾਮ 'ਤੇ ਉਨ੍ਹਾਂ ਦੀ ਫੈਨਜ਼ ਦੀ ਗਿਣਤੀ 60 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਉਹ ਪ੍ਰਮੋਸ਼ਨਲ ਪੋਸਟ ਲਈ ਅੱਠ ਲੱਖ ਰੁਪਏ ਤੱਕ ਚਾਰਜ਼ ਕਰਦੀ ਹੈ।


Tags: Priya Prakash VarrierViral VideoRoshan Abdul RahoofOru Adaar Love

Edited By

Manju

Manju is News Editor at Jagbani.