FacebookTwitterg+Mail

ਬੇਰੁਜ਼ਗਾਰ ਹੋਈ ਅੱਖ ਮਾਰ ਕੇ ਸਭ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਵਾਰੀਅਰ

priya prakash varrier
27 May, 2018 06:04:30 PM

ਮੁੰਬਈ (ਬਿਊਰੋ)— ਅੱਖ ਮਾਰ ਕੇ ਰਾਤੋਂ-ਰਾਤ ਸਟਾਰ ਬਣੀ ਪ੍ਰਿਆ ਪ੍ਰਕਾਸ਼ ਵਾਰੀਅਰ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਉਸ ਦੀ ਇਕ ਵੀਡੀਓ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ ਤੇ ਉਸ ਨੂੰ ਕੰਮ ਦੇ ਢੇਰ ਸਾਰੇ ਆਫਰਜ਼ ਵੀ ਮਿਲ ਰਹੇ ਸਨ ਪਰ ਇਸ ਸਮੇਂ ਉਹ ਬੇਰੁਜ਼ਗਾਰ ਹੈ। ਪ੍ਰਿਆ ਨੇ ਖੁਦ ਇਸ ਬਾਰੇ ਗੱਲ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤਰ੍ਹਾਂ ਪ੍ਰਿਆ ਦੀਆਂ ਸੋਸ਼ਲ ਮੀਡੀਆ ਪੋਸਟਸ ਤੇ ਵੀਡੀਓਜ਼ ਨਿਤ ਦਿਨ ਵਾਇਰਲ ਹੁੰਦੀਆਂ ਹਨ, ਉਨ੍ਹਾਂ ਨੂੰ ਦੇਖ ਕੇ ਤਾਂ ਅਜਿਹਾ ਹੀ ਲੱਗਦਾ ਹੈ ਕਿ ਉਸ ਦੇ ਕੋਲ ਕਈ ਚੰਗੇ ਪ੍ਰਾਜੈਕਟਸ ਦੇ ਆਫਰ ਹੋਣਗੇ ਪਰ ਆਪਣੀ ਇਸ ਪੋਸਟ ਨਾਲ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਪ੍ਰਿਆ ਨੇ ਆਪਣੇ ਸਾਥੀ ਕਲਾਕਾਰ ਰੋਸ਼ਨ ਅਬਦੁਲ ਨਾਲ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਜਦੋਂ ਤੁਸੀਂ ਬੇਰੁਜ਼ਗਾਰ ਘੁੰਮ ਰਹੇ ਹੋਵੋ ਤੇ ਕੋਈ ਇਕ ਸ਼ਖਸ ਤੁਹਾਡੇ ਨਾਲ ਹਮੇਸ਼ਾ ਤਸਵੀਰ ਖਿੱਚਵਾਉਣ ਲਈ ਤਿਆਰ ਹੋਵੇ।'
Punjabi Bollywood Tadka
ਪ੍ਰਿਆ ਅੱਜ ਸੋਸ਼ਲ ਮੀਡੀਆ ਸਟਾਰ ਹੈ। ਹੁਣ ਉਸ ਦੀ ਬੇਰੁਜ਼ਗਾਰੀ ਵਾਲੀ ਪੋਸਟ ਵੀ ਕਾਫੀ ਲਾਈਕ ਕੀਤੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਫੈਨਜ਼ ਉਸ ਦੇ ਬੇਰੁਜ਼ਗਾਰ ਹੋਣ 'ਤੇ ਹੁਣ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹਨ।


Tags: Priya Prakash Varrier Viral Video Jobless Instagram

Edited By

Rahul Singh

Rahul Singh is News Editor at Jagbani.