FacebookTwitterg+Mail

'ਰੇਸ 3' ਦਾ ਟਰੇਲਰ ਰਿਲੀਜ਼, ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ ਸਲਮਾਨ ਖਾਨ (ਵੀਡੀਓ)

race 3 trailer
15 May, 2018 06:58:53 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਰੇਸ 3' ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਮਾਮਲਾ ਇੰਟਰਨੈਸ਼ਨਲ ਸਟਾਈਲ ਦੇ ਐਕਸ਼ਨ ਦਿਖਾਉਣ ਦਾ ਹੈ। 'ਰੇਸ 3' ਦਾ ਟਰੇਲਰ ਮੁੰਬਈ 'ਚ ਰਿਲੀਜ਼ ਕੀਤਾ ਗਿਆ, ਜਿਥੇ ਸਲਮਾਨ ਆਪਣੀ ਟੀਮ ਨਾਲ ਪਹੁੰਚੇ। ਫਿਲਮ 'ਚ ਜ਼ਬਰਦਸਤ ਐਕਸ਼ਨ ਹੈ ਤੇ ਆਪਣੇ ਫੈਨਜ਼ ਲਈ ਸਲਮਾਨ ਉਹ ਸਭ ਕੁਝ ਲੈ ਕੇ ਆਏ ਹਨ, ਜੋ ਦਰਸ਼ਕ ਚਾਹੁੰਦੇ ਹਨ, ਯਾਨੀ ਕਿ ਸਟੰਟਸ ਤੇ ਓਪਨ ਬਾਡੀ। ਲਗਭਗ ਤਿੰਨ ਮਿੰਟ ਦੇ ਟਰੇਲਰ ਨੂੰ ਤੁਸੀਂ ਇਥੇ ਦੇਖ ਸਕਦੇ ਹੋ।
'ਰੇਸ 3' ਨੂੰ 3ਡੀ 'ਚ ਵੀ ਰਿਲੀਜ਼ ਕੀਤਾ ਜਾਵੇਗਾ, ਜੋ ਦੇਸ਼ ਦੀ ਪਹਿਲੀ 360 ਡਿਗਰੀ ਵਿਜ਼ੂਅਲ ਐਕਸਪੀਰੀਅੰਸ ਵਾਲੀ ਫਿਲਮ ਦੱਸੀ ਜਾ ਰਹੀ ਹੈ। ਰੇਸ ਸੀਰੀਜ਼ ਨੂੰ ਇਸ ਤੋਂ ਪਹਿਲਾਂ ਅੱਬਾਸ ਮਸਤਾਨ ਨੇ ਸ਼ੁਰੂ ਕੀਤਾ ਸੀ ਤੇ ਪਹਿਲੇ ਦੋ ਭਾਗ ਵੀ ਉਨ੍ਹਾਂ ਨੇ ਡਾਇਰੈਕਟ ਕੀਤੇ ਸਨ। ਪਹਿਲੀ ਰੇਸ ਸਾਲ 2008 'ਚ ਆਈ ਸੀ। ਪਹਿਲੇ ਭਾਗ 'ਚ ਸੈਫ ਅਲੀ ਖਾਨ, ਅਕਸ਼ੇ ਖੰਨਾ, ਬਿਪਾਸ਼ਾ ਬਾਸੂ ਤੇ ਕੈਟਰੀਨਾ ਕੈਫ ਸਨ। ਦੂਜੀ ਰੇਸ ਸਾਲ 2013 'ਚ ਰਿਲੀਜ਼ ਹੋਈ ਸੀ, ਜਿਸ 'ਚ ਸੈਫ ਨੇ ਆਪਣੀ ਜਗ੍ਹਾ ਬਣਾਈ ਰੱਖੀ ਪਰ ਨਾਲ ਜੌਨ ਅਬ੍ਰਾਹਮ, ਦੀਪਿਕਾ ਪਾਦੁਕੋਣ ਤੇ ਜੈਕਲੀਨ ਫਰਨਾਂਡੀਜ਼ ਨੇ ਜਗ੍ਹਾ ਬਣਾਈ। 'ਰੇਸ 3' ਨੂੰ ਟਿਪਸ ਦੇ ਰਮੇਸ਼ ਤੌਰਾਨੀ ਤੇ ਸਲਮਾਨ ਖਾਨ ਇਕੱਠੇ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।

ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਰਮੇਸ਼ ਤੌਰਾਨੀ ਨੇ ਇਸ ਫਿਲਮ ਨੂੰ ਲਗਭਗ 190 ਕਰੋੜ ਰੁਪਏ 'ਚ ਵੇਚ ਦਿੱਤਾ ਹੈ। 15 ਜੂਨ ਨੂੰ ਈਦ ਮੌਕੇ ਰਿਲੀਜ਼ ਹੋ ਰਹੀ 'ਰੇਸ 3' 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਸਾਕਿਬ ਸਲੀਮ ਤੇ ਫਰੈਡੀ ਦਾਰੂਵਾਲਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਨੇ ਕੀਤਾ ਹੈ। ਫਿਲਮ 'ਚ ਕਈ ਵੱਡੇ ਐਕਸ਼ਨ ਸਟੰਟ ਰੱਖੇ ਗਏ ਹਨ। ਫਿਲਮ 'ਚ ਸਲਮਾਨ ਖਾਨ ਸਿਕੰਦਰ ਤੇ ਰੋਹਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਜਦੋਂ ਫਿਲਮ ਦੇ ਪੋਸਟਰ ਜਾਰੀ ਕੀਤੇ ਗਏ ਤਾਂ ਸਲਮਾਨ ਖਾਨ ਨੇ ਖੁਦ ਨੂੰ 'ਸੈਲਫਲੈੱਸ ਓਵਰ ਸੈਲਫਿਸ਼' ਦੱਸਿਆ।


Tags: Race 3 Salman Khan Anil Kapoor Bobby Deol Jacqueline Fernandez

Edited By

Rahul Singh

Rahul Singh is News Editor at Jagbani.