FacebookTwitterg+Mail

ਆਸਾਰਾਮ ਦੀ ਉਮਰਕੈਦ ਦੀ ਸਜ਼ਾ 'ਤੇ ਰਾਖੀ ਸਾਵੰਤ ਨੇ ਪੁੱਛਿਆ ਅਜਿਹਾ ਸਵਾਲ

rakhi sawant on asaram conviction
27 April, 2018 12:50:06 PM

ਨਵੀਂ ਦਿੱਲੀ(ਬਿਊਰੋ)— ਨਾਬਾਲਿਗ ਲੜਕੀ ਨਾਲ ਰੇਪ ਕਰਨ ਦੇ ਮਾਮਲੇ 'ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਮਿਲਣ 'ਤੇ ਬਾਲੀਵੁੱਡ ਅਦਾਕਾਰ ਰਾਖੀ ਸਾਵੰਤ ਬੇਹੱਦ ਖੁਸ਼ ਹੈ ਪਰ ਉਸ ਨੇ ਹੈਰਾਨੀ ਜਤਾਈ ਹੈ ਕਿ ਉਸ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ? ਰਾਜਸਥਾਨ ਦੇ ਜੋਧਪੁਰ ਸਥਿਤ ਆਪਣੇ ਆਸ਼ਰਮ 'ਚ ਸਾਲ 2013 'ਚ 16 ਸਾਲ ਦੀ ਇਕ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ 'ਚ ਜੋਧਪੁਰ ਅਦਾਲਤ ਨੇ ਆਸਾਰਾਮ ਨੂੰ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਤੇ ਉਮਰਕੈਦ ਦੀ ਸਜਾ ਸੁਣਾਈ। ਰਾਖੀ ਸਾਵੰਤ ਨੇ ਕਿਹਾ, ''ਮੈਨੂੰ ਬਹੁਤ ਖੁਸ਼ੀ ਹੈ ਕਿ ਆਸਾਰਾਮ ਨੂੰ ਸਖਤ ਸਜ਼ਾ ਦਿੱਤੀ ਗਈ ਹੈ। ਇਹ ਅਜਿਹੀ ਸੋਚ ਰੱਖਣ ਵਾਲਿਆਂ ਲਈ ਬੇਹੱਦ ਚੰਗੀ ਉਦਾਹਰਨ ਹੈ। ਖਾਸ ਕਰਕੇ ਜਿਹੜੇ ਲੋਕ ਸੋਚਦੇ ਹਨ ਕਿ ਉਹ ਅਮੀਰ ਤੇ ਸ਼ਕਤੀਸ਼ਾਲੀ ਹਨ ਤੇ ਮਹਿਲਾਵਾਂ ਤੇ ਬੱਚਿਆਂ ਨਾਲ ਗਲਤ ਕਰ ਸਕਦੇ ਹਨ ਪਰ ਇਸ ਮਾਮਲੇ 'ਚ ਮੌਤ ਸਜ਼ਾ ਕਿਉਂ ਨਹੀਂ ਦਿੱਤੀ ਗਈ। ਲੜਕੀ ਨਾਬਾਲਿਗ ਸੀ, ਬੱਚੀਆਂ ਦਾ ਰੇਪ ਕਰਨ ਵਾਲਿਆਂ ਨੂੰ ਨਾ ਬੇਲ ਮਿਲਨੀ ਚਾਹੀਦੀ ਤੇ ਨਾ ਹੀ ਜ਼ਿੰਦਗੀ ਬਖਸ਼ੀ ਜਾਣੀ ਚਾਹੀਦੀ।''
ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਟਵੀਟ ਕਰਕੇ ਕਿਹਾ, ''ਔਰ ਇਨਸਾਫ ਹੁਆ। ਆਖਿਰਕਾਰ, ਆਸਾਰਾਮ ਨੂੰ ਨਾਬਾਲਿਗ ਬੱਚੀ ਦਾ ਰੇਪ ਕਰਨ ਦੀ ਸਜ਼ਾ ਮਿਲੀ।''


Tags: Rakhi SawantAsaramConvictionJodhpurRajasthanBollywood Celebrity

Edited By

Sunita

Sunita is News Editor at Jagbani.