FacebookTwitterg+Mail

'ਸਭਸੇ ਸਮਾਰਟ ਕੌਣ' ਦੇ ਪ੍ਰੋਮੋ 'ਚ ਖਿਲਜੀ ਦੇ ਅੰਦਾਜ਼ 'ਚ ਦਿਖੇ ਰਵੀ ਦੁਬੇ

ravi dubey
20 May, 2018 01:02:06 PM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਜਲਦ ਹੀ ਇਕ ਨਵਾਂ ਟੀ. ਵੀ. ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ ਜਿਸਦਾ ਨਾਂ ਹੈ 'ਸਭਸੇ ਸਮਾਰਟ ਕੌਣ'। ਇਸ ਸ਼ੋਅ ਨੂੰ ਛੋਟੇ ਪਰਦੇ ਦੇ ਮਸ਼ਹੂਰ ਅਭਿਨੇਤਾ ਰਵੀ ਦੁਬੇ ਹੋਸਟ ਕਰਨ ਜਾ ਰਹੇ ਹਨ। ਹਾਲ ਹੀ 'ਚ ਇਸ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ 'ਚ ਰਵੀ ਦੁਬੇ ਅਲਾਓਦੀਨ ਖਿਲਜੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਰਵੀ ਇਸ ਨਵੇਂ ਪ੍ਰੋਮੋ 'ਚ ਖਿਲਜੀ ਦੇ ਪਹਿਰਾਵੇ 'ਚ ਦਿਖਾਈ ਦੇ ਰਹੇ ਹਨ ਅਤੇ ਉਸਦਾ ਇਹ ਅੰਦਾਜ਼ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਦਮਾਵਤ' ਦੇ ਰਣਵੀਰ ਸਿੰਘ ਵਰਗਾ ਹੀ ਹੈ।

 

A post shared by Ravi Dubey (@ravidubey2312) on

ਇਸ ਪ੍ਰੋਮੋ ਵੀਡੀਓ 'ਚ ਰਵੀ ਇਕ ਵਿਅਕਤੀ ਤੋਂ ਸਵਾਲ ਕਰਦੇ ਹਨ ਕਿ ਕਿਹੜੀ ਚਿੜੀ ਦੇ ਸਿਰ 'ਤੇ ਪੈਰ ਹੁੰਦੇ ਹਨ? ਇਸਦੇ ਜਵਾਬ 'ਚ ਉਹ ਵਿਅਕਤੀ ਕਹਿੰਦਾ ਹੈ ਕਿ ਮੈਂ ਅੱਜ ਤੱਕ ਕਿਸੇ ਚਿੜੀ ਦੇ ਸਿਰ 'ਤੇ ਪੈਰ ਨਹੀਂ ਦੇਖੇ। ਫਿਰ ਇਸ ਤੋਂ ਬਾਅਦ ਰਵੀ ਉਸ ਵਿਅਕਤੀ ਨੂੰ ਦੀਵਾਰਾਂ 'ਚ ਚਿਨਵਾਉਣ ਦਾ ਹੁਕਮ ਸੁਣਾ ਦਿੰਦਾ ਹੈ ਪਰ ਉਦੋਂ ਹੀ ਉਸ ਵਿਅਕਤੀ ਦਾ ਡਰਾਈਵਰ ਆ ਕੇ ਸਹੀ ਜਵਾਬ ਸੁਣਾ ਦਿੰਦਾ ਹੈ, ਉੱਥੇ ਹੀ ਖਿਲਜੀ ਯਾਨੀ ਰਵੀ ਉਸ ਤੋਂ ਖੁਸ਼ ਹੋ ਕੇ ਸੋਨੇ ਦੇ ਸਿੱਕੇ ਸੁੱਟਣੇ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਇਹ ਸ਼ੋਅ 4 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ।


Tags: Ravi Dubey Sabse Smart Kaun Promo Alauddin Khalji Ranveer Singh Tv Actor

Edited By

Kapil Kumar

Kapil Kumar is News Editor at Jagbani.