FacebookTwitterg+Mail

ਸਲਮਾਨ ਖਾਨ ਸਟਾਰਰ ਸ਼ੋਅ '10 ਕਾ ਦਮ' ਦਾ ਨਵਾਂ ਪ੍ਰੋਮੋ ਰਿਲੀਜ਼ (ਵੀਡੀਓ)

salman khan
20 May, 2018 06:36:47 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਮਸ਼ਹੂਰ ਟੀ. ਵੀ. ਗੇਮ ਸ਼ੋਅ '10 ਕਾ ਦਮ' ਦੇ ਬੀਤੇ ਦਿਨੀਂ ਕੁਝ ਮਜ਼ੇਦਾਰ ਅਤੇ ਫਨੀ ਪ੍ਰੋਮੋ ਰਿਲੀਜ਼ ਕਰਨ ਤੋਂ ਬਾਅਦ ਮੇਕਰਜ਼ ਨੇ ਸ਼ੋਅ ਦਾ ਇਕ ਹੋਰ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ ਅਤੇ ਇਹ ਪ੍ਰੋਮੋ ਬਿਲਕੁਲ ਮਜ਼ਾਕਿਆ ਨਹੀਂ ਹੈ। ਦਰਸਅਲ, ਇਸ ਪ੍ਰੋਮੋ 'ਚ ਸ਼ੋਅ ਦੇ ਹੋਸਟ ਯਾਨੀ ਸਲਮਾਨ ਖਾਨ ਪੂਰੇ ਭਾਰਤ ਨੂੰ ਗੇਮ ਸ਼ੋਅ 'ਚ ਸੱਦਾ ਦਿੰਦੇ ਨਜ਼ਰ ਆ ਰਹੇ ਹਨ। ਸ਼ੋਅ ਦੇ ਇਸ ਨਵੇਂ ਪ੍ਰੋਮੋ ਨੇ ਸਲਮਾਨ ਖਾਨ ਦੇ ਫੈਨਜ਼ ਦਾ ਉਤਸ਼ਾਹ ਹੋਰ ਜ਼ਿਆਦਾ ਵਧਾ ਦਿੱਤਾ ਹੈ।

ਜਾਣਕਾਰੀ ਮੁਤਾਬਕ 16 ਮਈ ਨੂੰ ਸਲਮਾਨ ਨੇ '10 ਦਾ ਦਮ' ਦਾ ਇਕ ਐਪੀਸੋਡ ਸ਼ੂਟ ਕੀਤਾ ਸੀ। ਅਜਿਹੀਆਂ ਖਬਰਾਂ ਹਨ ਕਿ ਸਲਮਾਨ ਨੇ ਇਸ ਸ਼ੋਅ ਦੇ ਟਾਈਟਲ ਟਰੈਕ ਲਈ ਇਕ ਮਿਊਜ਼ਿਕ ਵੀਡੀਓ ਸ਼ੂਟ ਕੀਤਾ ਸੀ। ਇਸ ਮਿਊਜ਼ਿਕ ਵੀਡੀਓ ਨੂੰ ਮੀਕਾ ਸਿੰਘ ਨੇ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਇਹ ਸ਼ੋਅ 4 ਜੂਨ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।


Tags: Salman Khan 10 Ka Dum Promo Host Title Track Bollywood Actor

Edited By

Kapil Kumar

Kapil Kumar is News Editor at Jagbani.