FacebookTwitterg+Mail

'ਬਿੱਗ ਬੌਸ 12' ਨੂੰ ਹੋਸਟ ਕਰਨਗੇ ਸਲਮਾਨ ਖਾਨ, ਜਲਦ ਹੋ ਸਕਦੈ ਸ਼ੁਰੂ

salman khan
25 May, 2018 01:04:09 PM

ਮੁੰਬਈ (ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 11' ਹੁਣ ਤੱਕ ਦੇ ਸਭ ਤੋਂ ਮਸ਼ਹੂਰ ਸੀਜ਼ਨ 'ਚੋਂ ਇਕ ਰਿਹਾ ਹੈ। ਇਸ ਸੀਜ਼ਨ 'ਚ ਪ੍ਰਸ਼ੰਸਕਾਂ ਨੂੰ ਡਰਾਮਾ, ਦੋਸਤੀ, ਪਿਆਰੀ ਅਤੇ ਲੜਾਈ ਸਭ ਕੁਝ ਦੇਖਣ ਨੂੰ ਮਿਲਿਆ ਸੀ। ਟੀ. ਆਰ. ਪੀ. ਦੇ ਮਾਮਲੇ 'ਚ ਇਹ ਸ਼ੋਅ ਕਾਫੀ ਸਫਲ ਸਾਬਤ ਹੋਇਆ ਹੈ। ਬਿੱਗ ਬੌਸ ਦੇ ਮੇਕਰਜ਼ ਨੇ ਹਾਲ ਹੀ 'ਚ ਨਵੇਂ ਸੀਜ਼ਨ ਬਾਰੇ ਕਈ ਵੱਡੇ ਐਲਾਨ ਕਰ ਦਿੱਤੇ ਹਨ ਅਤੇ ਹੁਣ ਇਹ ਸਾਫ ਕਰ ਦਿੱਤਾ ਹੈ ਕਿ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਹੀ ਇਸ ਸ਼ੋਅ ਨੂੰ ਹੋਸਟ ਕਰਨਗੇ। ਹਾਲਾਂਕਿ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਦੀ ਜਗ੍ਹਾ ਅਕਸ਼ੇ ਕੁਮਾਰ ਸ਼ੋਅ ਦੇ ਨਵੇਂ ਹੋਸਟ ਬਣ ਸਕਦੇ ਹਨ ਪਰ ਹੁਣ ਸਾਫ ਹੋ ਗਿਆ ਹੈ ਕਿ ਸਲਮਾਨ ਹੀ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ।

ਸੂਤਰਾਂ ਮੁਤਾਬਕ ਜਲਦ ਹੀ ਸੀਜ਼ਨ 12 ਦੇ ਮੁਕਾਬਲੇਬਾਜ਼ਾਂ ਦੀ ਲਿਸਟ ਸਾਹਮਣੇ ਆ ਸਕਦੀ ਹੈ, ਕਿਉਂਕਿ ਸੀਜ਼ਨ 12 ਲਈ ਆਡੀਸ਼ਨ ਦੀ ਪ੍ਰਤੀਕਿਰਿਆ ਪੂਰੀ ਹੋ ਚੁੱਕੀ ਹੈ। ਮੀਡੀਆ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਕਲਰਸ ਟੀ. ਵੀ. ਸਤੰਬਰ ਦੇ ਮਹੀਨੇ ਹੀ ਬਿੱਗ ਬੌਸ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਚੈਨਲ ਵਲੋਂ 20 ਅਪ੍ਰੈਲ ਨੂੰ ਆਡੀਸ਼ਨ ਲਈ ਇਕ ਵੀਡੀਓ ਜਾਰੀ ਕੀਤੀ ਗਈ ਸੀ।


Tags: Salman Khan Bigg Boss 12 Host Audition Akshay Kumar Bollywood Actor

Edited By

Kapil Kumar

Kapil Kumar is News Editor at Jagbani.