FacebookTwitterg+Mail

'10 ਕਾ ਦਮ' ਦੀ ਪਹਿਲੀ ਝਲਕ ਆਈ ਸਾਹਮਣੇ, ਸਲਮਾਨ ਦੇ ਅੰਦਾਜ਼ ਨੇ ਲੋਕਾਂ ਦੀ ਵਧਾਈ ਉਤਸੁਕਤਾ

salman khan
26 May, 2018 09:01:48 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਟੀ. ਵੀ. ਸ਼ੋਅ '10 ਕਾ ਦਮ' ਪੂਰੇ 10 ਦਿਨ ਬਾਅਦ ਸੋਨੀ ਟੀ. ਵੀ. 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਕਾਫੀ ਲੰਬੇ ਟਾਈਮ ਬਾਅਦ ਸਲਮਾਨ ਦਾ ਸ਼ੋਅ ਵਾਪਸ ਆਇਆ ਹੈ। ਜਦੋਂ ਤੋਂ ਸ਼ੋਅ ਦੀ ਅਨਾਉਂਸਮੈਂਟ ਹੋਈ, ਉਦੋਂ ਤੋਂ ਹੀ ਸਲਮਾਨ ਦੇ ਫੈਨਸ ਕਾਫੀ ਐਕਸਾਇਟੀਡ/ਉਤਸ਼ਾਹਿਤ ਨਜ਼ਰ ਆ ਰਹੇ ਸਨ।

ਬੀਤੇ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਨਾਲ ਜੁੜੀ ਖਬਰਾਂ ਵੀ ਸੁਰਖੀਆਂ 'ਚ ਰਹੀਆਂ ਹਨ। ਜਿਵੇਂ-ਜਿਵੇਂ ਸ਼ੋਅ ਦੇ ਰਿਲੀਜ਼ ਹੋਣ ਦੀ ਤਾਰੀਖ ਨੇੜੇ ਆ ਰਹੀ ਹੈ, ਸ਼ੋਅ ਮੇਕਰਸ ਇਸ ਨਾਲ ਜੁੜੇ ਕੁਝ ਨਾ ਕੁਝ ਸਰਪ੍ਰਾਈਜ਼ ਦਰਸ਼ਕਾਂ ਨੂੰ ਦੇ ਕੇ ਉਨ੍ਹਾਂ ਦੀ ਉਤਸੁਕਤਾ ਨੂੰ ਲਗਾਤਾਰ ਵਧਾ ਰਹੇ ਹਨ। ਹੁਣ ਸ਼ੋਅ ਦੀ ਪਹਿਲੀ ਝਲਕ ਵੀ ਰਿਲੀਜ਼ ਕਰ ਦਿੱਤੀ ਗਈ ਹੈ।
Punjabi Bollywood Tadka
ਰਿਲੀਜ਼ ਵੀਡੀਓ 'ਚ ਸਲਮਾਨ ਖਾਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ 'ਚ ਸਲਮਾਨ ਡਾਂਸ ਕਰਦੇ ਨਜ਼ਰ ਆ ਰਹੇ ਹਨ। ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ੋਅ ਦੇ ਪ੍ਰਮੋਸ਼ਨਲ ਗੀਤ ਨੂੰ ਸਲਮਾਨ ਨੇ ਹੀ ਆਵਾਜ਼ ਦਿੱਤੀ ਹੈ। ਵੀਡੀਓ 'ਚ ਸਲਮਾਨ ਆਪਣੀ ਫਿਲਮਾਂ 'ਦਬੰਗ' ਤੇ 'ਸੁਲਤਾਨ' ਦੇ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka


Tags: Salman Khan10 Ka DumTiger Zinda HaiRace 3Bollywood Celebrity

Edited By

Sunita

Sunita is News Editor at Jagbani.