FacebookTwitterg+Mail

ਸਾਰਾ ਨੂੰ ਮਿਲੀ ਰਾਹਤ, 'ਕੇਦਾਰਨਾਥ' ਤੇ 'ਸਿੰਬਾ' ਦੇ ਮੇਕਰਜ਼ ਵਿਚਕਾਰ ਹੋਵੇਗਾ ਸਮਝੌਤਾ

sara ali khan
27 May, 2018 05:17:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਦਾਰਨਾਥ' ਨੂੰ ਲੈ ਕੇ ਵਿਵਾਦਾਂ 'ਚ ਘਿਰੀ ਹੋਈ ਹੈ। ਦਰਸਅਲ, ਫਿਲਮ 'ਕੇਦਾਰਨਾਥ' ਅਤੇ 'ਸਿੰਬਾ' ਦੀ ਸ਼ੂਟਿੰਗ ਦੀਆਂ ਤਾਰੀਕਾਂ ਨੂੰ ਲੈ ਕੇ ਫਸੀ ਸਾਰਾ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਹ ਸੁਣਨ 'ਚ ਆਇਆ ਹੈ ਕਿ ਦੋਵੇਂ ਫਿਲਮਾਂ ਦੇ ਮੇਕਰਜ਼ ਨੇ ਆਪਸ 'ਚ ਸਮਝੌਤਾ ਕਰਕੇ ਅਦਾਲਤ ਦੇ ਬਾਹਰ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਫੈਸਲਾ ਲਿਆ ਹੈ।

ਸੂਤਰਾਂ ਮੁਤਾਬਕ ਫਿਲਮ 'ਕੇਦਾਰਨਾਥ' ਦੇ ਮੇਕਰਜ਼ ਰੋਨੀ ਸਕਰੂਵਾਲਾ ਅਤੇ ਅਭਿਸ਼ੇਕ ਕਪੂਰ ਸਾਰਾ ਤੋਂ ਨਾਰਾਜ਼ ਸਨ, ਕਿਉਂਕਿ ਉਹ ਜੂਨ 'ਚ ਫਿਲਮ 'ਕੇਦਾਰਨਾਥ' ਨੂੰ ਸਮਾਂ ਨਹੀਂ ਦੇ ਪਾ ਰਹੀ ਸੀ। ਦਰਸਅਲ, ਸਾਰਾ ਫਿਲਮ 'ਸਿੰਬਾ' 'ਤੇ ਕੰਮ ਕਰਨ ਜਾ ਰਹੀ ਸੀ ਜਿਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ ਅਤੇ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਉੱਥੇ ਹੀ 'ਕੇਦਾਰਨਾਥ' ਦੇ ਮੇਕਰਜ਼ ਦਾ ਕਹਿਣਾ ਹੈ ਕਿ ਸਾਰਾ ਨੇ ਉਨ੍ਹਾਂ ਨਾਲ ਇਕਰਾਰਨਾਮਾ ਸਾਈਨ ਕਰਦੇ ਸਮੇਂ ਇਹ ਵਾਅਦਾ ਕੀਤਾ ਸੀ ਕਿ ਉਹ ਫਿਲਮ ਦੀ ਸ਼ੂਟਿੰਗ ਲਈ ਹਰ ਸਮੇਂ ਮੌਜੂਦ ਰਹੇਗੀ ਪਰ ਹੁਣ ਉਹ ਅਜਿਹਾ ਨਹੀਂ ਕਰ ਰਹੀ ਹੈ ਜਿਸ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚ ਗਿਆ ਪਰ ਬੀਤੇ ਦਿਨ ਦੋਵਾਂ ਪਾਰਟੀਆਂ ਨੇ ਇਸ ਗੱਲ 'ਤੇ ਚਰਚਾ 'ਚ ਕੀਤੀ ਅਤੇ ਇਕ ਮੀਟਿੰਗ ਰੱਖ ਕੇ ਤਾਰੀਕਾਂ ਫਾਈਨਲ ਕਰਨ ਦਾ ਫੈਸਲਾ ਕੀਤਾ ਹੈ।

ਦੱਸਣਯੋਗ ਹੈ ਕਿ 'ਕੇਦਾਰਨਾਥ' ਦੀ ਫਿਲਮ ਦਾ ਕੰਮ ਕਾਫੀ ਸਮੇਂ ਤੋਂ ਰੁੱਕਿਆ ਹੋਇਆ ਸੀ। 'ਕੇਦਾਰਨਾਥ' ਦੀ ਮਈ ਤੋਂ ਜੁਲਾਈ ਤੱਕ ਸ਼ੂਟਿੰਗ ਹੋਣੀ ਸੀ ਪਰ ਸਾਰਾ ਜੂਨ 'ਚ 'ਸਿੰਬਾ' ਦੀ ਸ਼ੂਟਿੰਗ ਦੇ ਚਲਦਿਆਂ ਸਮਾਂ ਨਹੀਂ ਦੇ ਸਕਦੀ ਸੀ। ਅਜਿਹੇ 'ਚ ਫਿਲਮ ਨਿਰਦੇਸ਼ਕ ਅਭਿਸ਼ੇਕ ਕਪੂਰ ਚਾਹੁੰਦੇ ਹਨ ਕਿ ਅਦਾਲਤ ਇਸ ਮਾਮਲੇ 'ਚ ਦਖਲ ਦੇਵੇ ਅਤੇ ਸਾਰਾ ਨੂੰ ਸਮਝਾਏ ਕਿ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਦੂਜੀ ਫਿਲਮ 'ਚ ਕੰਮ ਨਹੀਂ ਕਰ ਸਕਦੀ ਹੈ। ਇੰਨਾ ਹੀ ਨਹੀਂ ਅਭਿਸ਼ੇਕ ਨੇ ਇਕਰਾਰਨਾਮਾ ਤੋੜਨ ਅਤੇ ਮੁਆਵਜ਼ੇ ਲਈ ਸਾਰਾ ਕੋਲੋਂ 5 ਕਰੋੜ ਰੁਪਏ ਦੀ ਹਰਜਾਨੇ ਦੇ ਤੌਰ ਤੇ ਮੰਗ ਕੀਤੀ ਹੈ।


Tags: Sara Ali Khan Abhishek Kapoor Kedarnath Simmba Contract Bollywood Actress

Edited By

Kapil Kumar

Kapil Kumar is News Editor at Jagbani.